#ਲੰਗੜਾ ਪੰਜਾਬ
ਜਾਤ-ਬਰਾਦਰੀਆਂ ਵਿੱਚ ਕਿਉਂ, ਪਾ ਦਿੱਤਾ ਝਗੜਾ?
ਪੰਜਾਬ ਨੂੰ ਰੰਗਲਾ ਕਰਨਾ ਕੀ, ਕਰ ਦਿੱਤਾ ਲੰਗੜਾ।
ਮੁਫ਼ਤ-ਮੁਫ਼ਤ ਦੇ ਚੱਕਰ ਵਿੱਚ, ਲਾ ਦਿਓ ਨਾ ਰਗੜਾ,
ਧੀ-ਪੁੱਤ ਟੁਰ ਗਏ ਬਾਹਰ ਨੂੰ, ਕੌਣ ਪਾਊ ਭੰਗੜਾ?
ਬਿਜਲੀ ਜ਼ਰੀਏ ਖੇਡ ਗਿਐਂ, ਤੂੰ ਖੇਲ੍ਹ ਇਹ ਤਗੜਾ,
ਵੰਡ ਦਿੱਤਾ ਪੰਜਾਬ ਨੂੰ, ਵਿੱਚ ਪਿਛੜਾ-ਅਗੜਾ।
ਦਿੱਲੀ ਕਰੇ ਪੰਜਾਬ ਦਾ, ਤਿਆਰ ਕਿਉਂ ਖਰੜਾ?
ਕਿਉਂ ਨਹੀਂ ਲੈਂਦਾ ਫੈਸਲਾ, ਤੂੰ ਆਪੇ ਕਰੜਾ?
ਦਿੱਲੀ ਵਿੱਚ ਕਿਉਂ ਜਾਵੇ, ਤੇਰਾ ਅਫਸਰ ਅਮਲਾ?
ਮਾਨਾਂ ਕਿੱਥੇ ਮਾਣ ਤੇਰਾ, ਕਿੱਥੇ ਤੇਰਾ ਜਿਗਰਾ?
ਵੋਟਾਂ ਪਾ ਕੇ ਉੱਤਰਿਆ ਹੁਣ, ਸਭ ਦਾ ਮੁਖੜਾ,
ਕਿੱਥੇ ਜਾ ਕੇ ਦੱਸੀਏ, ਲੋਕੋ ਆਪਣਾ ਦੁਖੜਾ?
🙏ਰੀਤੇਸ਼ ਕਸ਼ਯਪ 🙏