ਕੁਝ ਖੁਆਇਸ਼ਾ
ਕੁਝ ਖੁਆਇਸ਼ਾ ਮੇਰੀਆਂ
ਬੰਜਰ ਜਮੀਨ ਜਿਹੀਆ
ਜਿੱਥੇ ਕੁਝ ਵੀ ਨਾ ਉੱਗ ਪਾਵੇ
ਕੁਝ ਖੁਆਇਸ਼ਾ ਮੇਰੀਆਂ
ਕਬਰਿਸਤਾਨ ਜਿਹੀਆ
ਜਿੱਥੇ ਸਭ ਕੁਝ ਦਫਨ ਹੋ ਜਾਏ
ਕੁਝ ਖੁਆਇਸ਼ਾ ਮੇਰੀਆਂ
ਰੱਬੀ ਫਕੀਰ ਜਿਹੀਆ
ਵਿਰਤੀ ਰੱਬ ਦੇ ਨਾਲ ਲੱਗ ਜਾਵੇ
ਕੁਝ ਖੁਆਇਸ਼ਾ ਮੇਰੀਆਂ
ਵਰਜਿਤ ਥਾਂ ਜਿਹੀਆ
ਜਿਹਨੂੰ ਜੰਗਾਲ ਹੈ ਲੱਗਦੀ ਜਾਏ
ਕੁਝ ਖੁਆਇਸ਼ਾ ਮੇਰੀਆਂ
ਕਿੱਕਰਾਂ ਦੇ ਫੁੱਲਾਂ ਜਿਹੀਆ
ਜਿੰਨਾਂ ਦੀ ਰਾਖੀ ਕੋਈ ਨਾ ਆਏ
ਕੁਝ ਖੁਆਇਸ਼ਾ ਮੇਰੀਆਂ
ਰੋਹੀ ਰੁੱਖ ਜਿਹੀਆ
ਪਤਾ ਨਹੀਂ ਕੌਣ ਵੱਢ ਜਾਏ
ਪ੍ਰੀਤ ਕਕਰਾਲਾ