ਤੜਕ ਭੜਕ ਜਿਹੀ ਰਹਿ ਗਈ ਅੱਜ ਕੱਲ ਜ਼ਿਸਮਾਂ ਦੀ ,
ਵਕਤ ਬੀਤਦਿਆਂ ਰਿਸਤੇ ਠੰਢੇ ਪੈ ਜਾਂਦੇ,
ਤੂੰ ਆ ਕੀਤਾ ਮੈਂ ਔਹ ਕੀਤਾ ਮੈਂ ਨਹੀਂ ਕੀਤਾ ਤੂੰ ਕਿਉਂ ਕੀਤਾ,
ਟੁੱਟਣ ਲੱਗਿਆਂ ਰੋਸ਼ੇ ਸ਼ਿਕਵੇ ਈ ਰਹਿ ਜਾਂਦੇ,
ਯਾਰੀ ਦੋਸਤੀ ਜੇ ਨਿਭਜੇ ਤਾਂ ਸੋਨਾ ਹੈ,
ਨਹੀਂ ਤਾਂ ਬੇਰੁੱਖੀਆਂ ਹੀ ਵੱਢ ਵੱਢ ਖਾਣਗੀਆਂ,
ਰੱਤੂ ਕੀ ਲੈਣਾ ਨਵਿਆਂ ਨਾਲ ਲਾਕੇ,
ਪਹਿਲੀਆਂ ਯਾਦਾਂ ਚੰਗੀਆਂ ਜੋ ਆਖਿਰ ਤੱਕ ਜਾਣਗੀਆਂ