ਕਰਨਾ ਏਂ ਗੱਲ ਦਿਖਾਵੇ ਵਾਲੀ,
ਮਾੜੀ ਗੱਲ ਐ
ਰੱਖੇਂ ਨੀਅਤ ਛਲਾਵੇ ਵਾਲੀ,
ਮਾੜੀ ਗੱਲ ਐ
ਪਾਵੇਂ ਵੰਡੀਆਂ ਮਿਣ-ਮਿਣ ਗਿੱਠਾਂ,
ਕਰਦਾ ਨਹੀਂ ਰਲਾਵੇ ਵਾਲੀ
ਮਾੜੀ ਗੱਲ ਐ
ਮੁਹੱਬਤ ਵਾਲੇ ਹੱਕ ਵੀ ਰੱਖੇਂ,
ਨਾਲੇ ਕਰੇਂ ਡਰਾਵੇ ਵਾਲੀ
ਮਾੜੀ ਗੱਲ ਏ
ਹੋਰਾਂ ਖਾਤਰ ਖੁੱਲ੍ਹੇ ਗੱਫੇ,
ਸਾਡੀ ਵਾਰ ਝਕਾਵੇ ਵਾਲੀ
ਮਾੜੀ ਗੱਲ ਐ
ਮੀਨਾ ਜ਼ਿੰਦਗੀ ਮੁੜ ਨਾ ਮਿਲਣੀ,
ਕਿਓਂ ਨਾ ਕਰੇਂ ਕਲਾਵੇ ਵਾਲੀ
ਮਾੜੀ ਗੱਲ ਐ
ਮੀਨਾ ਮਹਿਰੋਕ