ਜ਼ਰਖ਼ੇਜ਼ ਹੋ ਗਈ ਮਹਿਰਮਾਂ, ਦਿਲ ਦੀ ਜ਼ਮੀਨ ਸਾਡੀ ! ਤੇਰੀ ਬਨਿਸਬਤ ਜ਼ਿੰਦਗੀ ਏ ਬਿਹਤਰੀਨ ਸਾਡੀ ! ਕੁਛ ਹਲਚਲਾਂ,ਮਦਹੋਸ਼ੀਆਂ, ਗ਼ਜ਼ਲਾਂ ਦੇ ਵਾਂਗ ਹੀ , ਯਕ-ਦਮ ਹੀ ਕਿੱਦਾਂ ਹੋ ਗਈ ਫ਼ਿਤਰਤ ਹਸੀਨ ਸਾਡੀ ।