️ਮੈਥੋਂ ਗਮ ਦੀ ਡੀਕ ਨਾ ਵੱਜੇ ਪਾਣੀ ਉੱਤੇ ਲੀਕ ਨਾ ਵੱਜੇ ਚੁੱਪਾਂ ਜੀਭਾਂ ਵੱਡਣ ਆਈਆਂ ਚੀਕਾਂ ਤੋਂ ਵੀ ਚੀਕ ਨਾ ਵੱਜੇ। ਜਾ ਫਿਰ ਚੋਰ ਨੇ ਭੇਤੀ ਮੇਰੇ ਜਾਂ ਫਿਰ ਕੁੰਡੀਂ ਠੀਕ ਨਾ ਵੱਜੇ ਮੈਂ ਨਹੀਂ ਉਹਨੂੰ ਸ਼ਾਇਰੀ ਮੰਨਦਾ ਜਿਹੜੀ ਅੰਦਰ ਤੀਕ ਨਾ ਵੱਜੇ।✍️