ਮੈਂਨੂੰ ਪਤਾ ਏ ਹੁਣ ਤੂੰ ਨਹੀ ਆਉਣਾ
ਪਰ ਚੰਗਾ ਲਗਦਾ ਏ ਇੰਤਜਾਰ ਕਰਨਾ
ਤੇ
ਇੰਤਜਾਰ ਵੀ ਤੇਰਾ ਤਾ ਕਰਦੀ, ਕਿਉਂਕਿ ਦਿਲ ਤੋ ਲਾਈਆ ਸੀ
ਯਾਦ ਏ ਮੈਂਨੂੰ ਤੇਰੇ ਕਰਕੇ, ਜੋ ਜੌ ਝਿੜਕਾਂ ਖਾਈਆਂ ਸੀ
ਉਦੋਂ
ਤੇਰੀਆਂ ਮਿਠੀਆਂ ਮਿਠੀਆਂ ਗੱਲਾ ਨੇ ਜਾਦੂ ਕਰਿਆ ਸੀ
ਮੈਂ ਇਜਤ ਵਾਲਾ ਗਹਿਣਾ ਵੀ, ਤੇਰੇ ਹੱਥ ਤੇ ਧਰਿਆ ਸੀ
ਫਿਰ
ਤੇਰੇ ਇਕ ਅਵਾਜ ਤੇ ਆ ਜਾਂਦੀ . ਅੱਜ ਤੱਕ ਨਾਂਹ ਨਾ ਬੋਲੀ
ਪਰ ਕਿਦਾਂ ਭੁਲਾਂ ਥਾਂ ਥਾਂ, ਤੂੰ ਮੇਰੀ ਇਜਤ ਰੋਲੀ ਵੇ
ਅੱਜ
ਇਕ ਇਕ ਫੋਟੋ ਡਿਲੀਟ ਕਰਕੇ ਸਾਰਾ Phone ਹੀ ਸਾਫ ਕੀਤਾ
ਜਾ ਸੱਜਣਾ ਹੁਣ ਮੌਜਾਂ ਕਰ, ਤੈਨੂੰ ਦਿਲ ਤੋਂ ਏ ਅੱਜ ਮਾਫ ਕੀਤਾ
ਲਵ ਹਿੰਮਤਪੁਰਾ
ਇੰਸਾਗ੍ਰਾਮ @dil_di_cheekh