ਖ਼ੈਰ ਹੋਵੇ
ਹੁਣ ਨਹੀ ਕਹਿਣਾ ਕੁਝ ਵੀ ਤੈਨੂੰ, ਜੋ ਦਿਲ ਕਰਦਾ ਕਰਿਆ ਕਰ
ਦਿਲ ਤੋੜਦੀ ਫਿਰਦੀ ਏ, ਉਸ ਰੱਬ ਕੋਲੋਂ ਵੀ ਡਰਿਆ ਕਰ
ਕਦਰ ਮਿਲੇ ਤਾਂ ਕਦਰ ਕਰੀ ਦੀ, ਯਾਦ ਰੱਖੀ ਇਸ ਗੱਲ ਨੂੰ
ਚੇਤੇ ਕਰਕੇ ਪਿਆਰ ਮੇਰੇ ਨੂੰ, ਰੋਵੇਂਗੀ ਫਿਰ ਕੱਲ ਨੂੰ ਤੂੰ
ਭੇਦ ਤਾਂ ਸਾਰੇ ਖੁਲ ਜਾਣੇ, ਇਥੇ ਕੁਝ ਵੀ ਲੁਕਿਆ ਨਹੀ ਰਹਿਣਾ
ਹਾਏ ਕਿੰਨਾਂ ਚੰਗਾ ਹੁੰਦਾ ਸੀ, ਤੂੰ ਇਕ ਦਿਨ ਵੇਖੀ ਆਪ ਕਹਿਣਾ
ਪੂਰੀ ਕੋਸ਼ਿਸ਼ ਕੀਤੀ ਸੀ, ਪਰ ਆਖਰ ਨੂੰ ਅਸੀਂ ਹਾਰ ਗਏ
ਚੁੱਗ ਕੇ ਕੰਡੇ ਰਾਹ ਤੇਰੇ ਚੋਂ, ਅਸੀ ਆਪਣੇ ਅੱਗੇ ਖਿਲਾਰ ਲਏ
ਕੁਝ ਦਿਨਾਂ ਤੋਂ ਸ਼ੋਣੀਏ ਨੀ, ਕਿਓਂ ਬਦਲੀ ਬਦਲੀ ਲਗ ਰਹੀ ਏ
ਹਾਏ ਸੱਚੀ ਕੋਈ ਪਰੇਛਾਨੀ ਏ, ਜਾਂ ਹੋਰ ਕਿਸੇ ਨੂੰ ਠੱਗ ਰਹੀ ਏ
ਚੱਲ ਨਿਤ ਹੀ ਤੇਰੀ ਖੈਰ ਮੰਗਣ ਲਈ, ਥਾਂ ਥਾਂ ਮੱਥੇ ਟੇਕਾਂਗੇ
ਕੌਣ ਸਾਡੇ ਵਾਂਗੂੰ ਪਿਆਰ ਕਰੂ, ਅਸੀ ਖੜ ਕੇ ਇਕ ਦਿਨ ਵੇਖਾਂਗੇ।
ਲਵ ਹਿੰਮਤਪੁਰਾ