?????????????????? ??????????????????

ਇੱਕ ਵਾਰ ਵਾਪਸ

ਇੱਕ ਵਾਰ ਵਾਪਸ ਆਜਾ

ਪੁਛਦੇ ਨੇ ਮੈਨੂੰ ਲੋਕੀਂ, ਕਦੇ ਪਿਆਰ ਕੀਤਾ ਏ ਤੂੰ?
ਦਰਦਾਂ ਦੀ ਲੈਕੇ ਸੂਈ /, ਕਦੇ ਜਖਮ ਸੀਤਾ ਏ ਤੂੰ?
ਏਨਾਂ ਚੁਪ ਚੁਪ ਰਹਿੰਦਾ, ਕੀ ਕਿਸੇ ਨੇ ਦਿਲ ਤੋੜਿਆ ਏ?
ਜੋ ਰੀਝਾਂ ਨਾਲ ਕਦੇ ਦਿਤਾ ਸੀ, ਉਹ Gift ਮੋੜਿਆ ਏ।।
ਲਵ ਹਿੰਮਤਪੁਰਾ
ਕੀ ਦੱਸਾਂ ਹੁਣ ਉਹਨਾਂ ਨੂੰ, ਮੈਨੂੰ ਦਰਦ ਲੁਕਾਉਣਾ ਨਹੀਂ ਆਉਂਦਾ
ਹਰ ਕੋਈ ਸੁਣਨਾ ਚਾਹੁੰਦਾ ਏ,ਮੈਨੂੰ ਹਾਲ ਸੁਨਾਉਣਾ ਨਹੀਂ ਆਉਂਦਾ
Chat ਤੇਰੀ ਨੂੰ ਪੜਕੇ ਹੁਣ ਗੁਜਾਰਾ ਕਰਦਾ ਮੈਂ
Photo ਵੇਖ ਕੇ ਤੇਰੀ ਰਹਿੰਦਾ ਹਉਕੇ ਭਰਦਾ ਮੈਂ
ਤੂੰ ਜਿਦਾਂ ਜਿਦਾਂ ਆਖੇਂਗੀ, ਮੈਂ ਓਦਾਂ ਓਦਾ ਰਹਿ ਲਊਂਗਾ
ਇਕ ਵਾਰੀ ਆਜਾ ਵਾਪਿਸ ਮੈਂ ਸਾਰੇ ਦੁਖ ਸਹਿ ਲਊਂਗਾ

ਲਵ ਹਿੰਮਤਪੁਰਾ