ਫਰਕ ਤਾਂ ਪੁੱਤ ਜੀ ਪੈ ਗਿਆ, ਹੁਣ ਬਾਤਾਂ ਵਿਚ ਜਜ਼ਬਾਤਾਂ ਵਿਚ,
ਕੱਲਿਆਂ ਰਹਿਣਾ ਸਿਖ ਲਿਆ, ਹੁਣ ਕਾਲੀਆਂ ਕਾਲੀਆਂ ਰਾਤਾਂ ਵਿਚ।
ਤੁਸੀਂ ਤੁਰ ਪਏ ਹੋ ਉਸ ਰਾਹਾਂ ਤੇ, ਜੋ ਸਾਨੂੰ ਤਾਂ ਮਨਜੂਰ ਨਹੀ,
ਤੁਸੀਂ ਚੇਤੇ ਕਰ ਕਰ ਰੋਵੋਗੇ, ਹੁਣ ਓਹ ਵੀ ਤਾਂ ਦਿਨ ਦੂਰ ਨਹੀਂ।
ਮੈਂ ਥੱਕ ਗਈ ਹਾਂ ਹੁਣ ਸਾਂਭ ਸਾਂਭ ਕੇ, ਇਕ ਤਰਫਾ ਜੋ ਪਿਆਰ ਮੇਰਾ,
ਮੈਨੂੰ ਸਾਰੇ ਪੁਛਦੇ ਰਹਿੰਦੇ ਨੇ, ਓਹ ਕਿਥੇ ਗਿਆ ਹੁਣ ਯਾਰ ਤੇਰਾ।
ਲਵ ਹਿੰਮਤਪੁਰਾ
ਕਦੇ ਘਰਦਿਆਂ ਦੇ ਕਦੇ ਦੁਨੀਆਂ ਦੇ, ਮੈ ਮੇਹਣੇ ਸੁਣ ਸੁਣ ਥੱਕ ਗਈ
ਭਾਵੇਂ ਉਮਰ ਤਾਂ ਮੇਰੀ ਜਿਆਦਾ ਨਹੀਂ, ਪਰ ਪੱਥਰ ਵਾਂਗੂੰ ਪੱਕ ਗਈ।
ਰਾਤਾਂ ਦਾ ਹਨੇਰਾ ਚੰਗਾ ਲੱਗੇ, ਹੁਣ ਕਦੇ ਵੀ ਮੈਨੂੰ ਡਰਾਉਂਦਾ ਨਹੀ
ਸੁਪਨੇ ਤਾਂ ਹੁਣ ਵੀ ਆਉਂਦੇ ਨੇ, ਪਰ ਤੂੰ ਸੁਪਨੇ ਵਿਚ ਆਉਂਦਾ ਨਹੀਂ।
ਭਾਵੇਂ ਲੱਖਾਂ ਕੁੜੀਆਂ ਨੇ Life ਤੇਰੀ ਚ, ਕਿਸੇ ਇਕ ਤੇ ਡੁੱਲ ਜਾਵੀਂ
ਜੋ ਨਾਲ ਮੇਰੇ ਕਦੇ ਸੋਚੇ ਸੀ, ਓਹ Name ਬੱਚਿਆਂ ਦੇ ਭੁੱਲ ਜਾਵੀਂ।।
ਲਵ ਹਿੰਮਤਪੁਰਾ,,,,✍️✍️✍️