ਰੱਬ ਕੋਲੋਂ ਮੰਗਿਆ ਤੈਨੂੰ ਨਿੱਤ ਵਿੱਚ ਅਰਦਾਸਾਂ ਦੇ,
ਬੰਦ ਨੈਣਾਂ ਵਿੱਚ ਬਾਲ਼ ਕੇ ਰੱਖੇ ਦੀਵੇ ਆਸਾਂ ਦੇ।
ਸਾਹ ਰੋਕੇ ਰੱਖਦੇ ਹਾਂ ਤੇਰੀ ਸੂਰਤ ਨਿਹਾਰਨ ਲਈ,
ਬੰਦ ਕਰਨਾ ਸ਼ਾਹ ਨੂੰ ਮੁਸ਼ਕਿਲ ਹੈ ਵਿੱਚ ਨਾਸਾਂ ਦੇ।
ਲਵ ਹਿੰਮਤਪੁਰਾ
ਇੱਕ ਤਰਫ਼ਾ ਪਿਆਰ ਜਲਾਵੇ ਧਰਵਾਸ ਧਰ੍ਹਾਵੇ ਨਾ,
ਸਾਡੇ ਖਾਬ ਨਾ ਮਰ ਜਾਵਣ ਅੰਦਰੇ ਨਾਲ ਭੜਾਸਾਂ ਦੇ।
ਇਸ ਵਿੱਚ ਕਾਹਦੀ ਸ਼ੇਖੀ ਹੱਕ ਹਕੂਕ ਕੀ ਤੇਰੇ ਤੇ,
ਦਿਲ ਮਿਲਿਆਂ ਦੇ ਮੇਲੇ ਆਈਆਂ ਮੁਹੱਬਤਾਂ ਰਾਸਾਂ ਦੇ।
ਜੇ ਤੈਨੂੰ ਵੀ ਖਿੱਚ ਅਸਾਡੀ ਪੈਂਡੇ ਕਰ ਕੇ ਮਿਲ ਸੱਜਣਾ,
ਬੁਝਣੋਂ ਪਹਿਲਾਂ ਜਿੰਦ ਦਾ ਦੀਵਾ ਸ਼ਰਨ ਮੁੱਕਣੋਂ ਸਵਾਸਾਂ ਦੇ।