ਜਦੋਂ ਵਾਹਿਗੁਰੂ ਦਿਸ਼ਾ ਬਦਲਾਣਾ ਚਾਹੁੰਦਾ ਹੈ
ਤੈਨੂੰ ਹੋਰ ਕਿਸੇ ਕੰਮ ਵਿਚ ਲਾਣਾ ਚਾਹੁੰਦਾ ਹੈ
ਤੇਰੇ ਰਾਹ ਵਿਚ ਰੋੜੇ ਅਟਕਾ ਦਿੰਦਾ ਹੈ
ਨਵੀਆਂ ਮੰਜ਼ਲਾਂ ਦਾ ਰਾਹੀ ਬਣਾ ਦਿੰਦਾ ਹੈ !
ਮੈਂ ਤਾਂ ਰਸਤੇ ਦੇ ਰੋੜੇ ਨੂੰ ਸਲਾਮ ਕਰਦਾ ਹਾਂ
ਲੁਕ ਲੁਕ ਕੇ ਨਹੀਂ ਸ਼ਰ੍ਹੇ ਆਮ ਕਰਦਾ ਹਾਂ
"ਅਰੋੜੇ" ਦੇ ਰਾਹ ਵਿਚ "ਰੋੜਾ" ਜਿਹੜਾ ਆਵੇ
"ਮੀਲ-ਪੱਥਰ" ਉਸ ਦਾ ਮੈਂ ਨਾ ਨਾਮ ਧਰਦਾ ਹਾਂ !
ਨਵੇਂ ਸਾਲ ਦੀਆਂ ਆਪ ਸੱਭ ਨੂੰ ਵਧਾਈਆਂ
🙏🙏🙏🌷🌷🌷🌷