Jagtar Singh Gill Jagtar Singh Gill

ੳੁਹ ਦੀਨ-ਦੁਨੀਆ ਤੋਂ

ੳੁਹ ਦੀਨ-ਦੁਨੀਆ ਤੋਂ ਅਲੱਗ ਹੀ ਰਹਿੰਦਾ 
ਜਿਹੜਾ ਇਸ਼ਕ ਦੀ ਅੱਗ ਵਿੱਚ ਵਹਿੰਦਾ
ਯਾਰ  ਤੋ ਸਿਵਾ ਕੁਝ ਨਜ਼ਰ ਨਾ ਆਵੇ
ਨਾ ਲਵੇ ਉਹਦਾ ਉਠਦਾ ਬਹਿੰਦਾ
ਜਿਸ ਦਿਨ ਯਾਰ ਨਾ ਆਵੇ ਨਜ਼ਰੀ
ਤੁਪਕਾ-ਤੁਪਕਾ ਅੱਖ ਚੋਂ ਵਹਿੰਦਾ
ਹਿਜਰ ਦੀ ਅੱਗ ਵਿੱਚ ਰਹਿੰਦਾ ਸੜਦਾ  ਪੀੜ ਅਵੱਲੀ dil ਪਿਆ ਸਹਿੰਦਾ
ਰੋਵੇ ਲੱਗ ਕੇ ਕੰਧਾਂ ਦੇ ਨਾਲ
ਹਾਲ ਦਿਲ ਨਾ ਕਿਸੇ ਨੂ ਕਹਿੰਦਾ
ਪਾਗ਼ਲ ਗਿੱਲ  ਉਹ ਅਖੀਰ ਸਮੇਂ ਤੱਕ
ਯਾਰ ਨੂੰ ਸਿਜਦਾ ਕਰਦਾ ਰਹਿੰਦਾ ... ਪਾਗਲ ਗਿੱਲ ✍️