shayari4u shayari4u

ਚੁੰਮੇ ਤਲੀਆਂ ਤ੍ਰੇਲ,

ਚੁੰਮੇ ਤਲੀਆਂ ਤ੍ਰੇਲ, ਹੋਵੇ ਤੇਰਾ ਮੇਰਾ ਮੇਲ
ਖੇਡ ਇਸ਼ਕਾਂ ਦੀ ਖੇਲ, ਘੁੱਟ ਭਰਾਂ ਤੇਰੇ ਸਾਹਵਾਂ ਚੋ

ਕਦੇ ਖੇਤ ਵੱਲ ਆ, ਨੀ ਮੈਂ ਧਰਾਂ ਫਿੱਕੀ ਚਾਹ
ਨੀ ਤੂੰ ਬੁੱਲਾਂ ਨੂੰ ਛੁਹਾ, ਡੁੱਲੇ ਸ਼ਹਿਦ ਬੀਬਾ ਚਾਹਵਾਂ ਚੋਂ

ਸਾਡੇ ਕੱਚੇ ਕੱਚੇ ਰਾਹ, ਨੀ ਤੂੰ ਨੰਗੇ ਪੈਰੀਂ ਆ
ਉੱਥੇ ਪਾਣੀ ਦੇਵਾਂ ਪਾ, ਫੁੱਲ ਉੱਗ ਜਾਣ ਰਾਹਵਾਂ ਚੋਂ

ਤੇਰੇ ਪਿੰਡੇ ਦੀ ਸੁਗੰਧ, ਮੈਨੂੰ ਬੜੀ ਹੀ ਪਸੰਦ
ਨੇੜੇ ਹੋਵੇਂ ਸੰਗ ਸੰਗ, ਮਹਿਕ ਆਈ ਜਾਵੇ ਬਾਹਵਾਂ ਚੋਂ

ਨੀ ਔਹ ਸੂਹਾ ਗੁਲਮੋਹਰ, ਤੂੰ ਤਾਂ ਉਹਦੇ ਤੋਂ ਵੀ ਸੋਹਲ
“ਰੌਂਤਾ” ਮੰਗੇ ਹੱਥ ਜੋੜ, ਮਿਲ ਜਾਵੇਂ ਜੇ ਦੁਆਵਾਂ ਚੋਂ..!!

ਗਰੇਵਾਲ ਰੌਂਤਾ…!
😍😍💕💝