ਚੰਗੇ ਵਿਚਾਰ 🙏🙏
👉ਹਰੇਕ ਸਫਲਤਾ , ਮਨੁੱਖ ਦੀ ਸੋਚ ਨੂੰ ਉੱਚਾ , ਡੂੰਘਾ ਅਤੇ ਵਿਸ਼ਾਲ ਕਰਦੀ ਹੈ !
👉ਜ਼ਿਮੇਵਾਰੀਆਂ ਦੀ ਖਾਣ ਵਿਚੋਂ ਹੀ ਤਜਰਬੇ ਦੀਆਂ ਮੋਹਰਾਂ ਮਿਲਦੀਆਂ ਹਨ !
👉ਆਪਣੇ ਆਪੇ ਦੀ ਬੇਅਦਬੀ ਕਰਨ ਨੂੰ ਸੁਸਤੀ ਕਹਿੰਦੇ ਹਨ !
👉ਜਿਹੜਾ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰ ਸਕਦਾ , ਉਹ ਕਿਸੇ ਦਾ ਵੀ ਸਾਹਮਣਾ ਨਹੀਂ ਕਰ ਸਕਦਾ !
👉ਮਹਾਨ ਵਿਆਕਤੀ ਬਚਪਨ ਤੋਂ ਹੀ ਜ਼ਿਮੇਵਾਰੀਆਂ ਨਿਭਾਉਣ ਲਗ ਪੈਂਦੇ ਹਨ !
👉ਨਜ਼ਰਾਂ ਉਚੀਆਂ ਕੀਤੇ ਬਿਨਾਂ ਕੁਦਰਤ ਦੇ ਨਜ਼ਾਰੇ ਨਹੀਂ ਮਾਣੇ ਜਾ ਸਕਦੇ !