shayari4u shayari4u

ਹਾਲ ਪੁੱਛ ਕੇ

ਹਾਲ ਪੁੱਛ ਕੇ ਵੀ ਬਹੁਤ ਬੇਹਾਲ ਕਰਦੇ ਨੇ..
ਮੇਰੇ ਸ਼ਹਿਰ ਦੇ ਲੋਕ ਵੀ ਕਮਾਲ ਕਰਦੇ ਨੇ..

ਕੱਟ ਕੇ ਖੰਭ ਕਈ ਨਦਾਨ ਪਰਿੰਦਿਆਂ ਦੇ..
ਉੱਡਦਾ ਕਿਉਂ ਨ੍ਹੀਂ ਖੁਦ ਹੀ ਬਵਾਲ ਕਰਦੇ ਨੇ...

ਚੰਗਾ ਲੱਗੇ ਜੋ ਉਨ੍ਹਾਂ ਨੂੰ ਜਵਾਬ ਮੇਰਾ...
ਜਾਣ ਜਾਣ ਕੇ ਉਹੀ ਸਵਾਲ ਕਰਦੇ ਨੇ...

ਕੱਲੀ ਮੈਂ ਹੀ ਨਹੀਂ ਸ਼ਿਕਾਰ ਹੋਈ...
ਹਰ ਕਿਸੇ ਦੇ ਇਹੀਓ ਇਹ ਹਾਲ ਕਰਦੇ ਨੇ.....