shayari4u shayari4u

ਟੁੱਟੇ ਦਿਲ ਦੀ

ਟੁੱਟੇ ਦਿਲ ਦੀ ਕਹਾਣੀ ਯਾਰੋ ਕੌਣ ਸੁਣਦਾ,
ਗੱਲ ਹੋਵੇ ਜੇ ਪੁਰਾਣੀ ਯਾਰੋ ਕੌਣ ਸੁਣਦਾ !
ਜਵਾਨੀ ਚ ਰੱਬ ਰਹਿੰਦਾ ਨਹੀਂ ਯਾਦ,
ਚੜਦੀ ਉਮਰ ਚ ਗੁਰਬਾਣੀ ਯਾਰੋ ਕੌਣ ਸੁਣਦਾ!!
ਹਰ ਕੋਈ ਪਿਆਰ ਕਰ ਕੇ ਹੀ ਦੇਖਦਾ,
ਪਿਆਰ ਕਿਸੇ ਦਾ ਜ਼ੁਬਾਨੀ ਯਾਰੋ ਕੌਣ ਸੁਣਦਾ!!
ਲੋਕੀ ਲਭਦੇ ਨੇ ਹਰ ਗੱਲ ਚ ਮੁਨਾਫ਼ਾ,
ਕਿਸੇ ਨੂੰ,ਕਿੰਨੀ ਕਿਵੇਂ ਹੋਈ ਹਾਨੀ ਯਾਰੋ ਕੌਣ ਸੁਣਦਾ!!
"ਰਾਜ" ਦੱਸ ਦਿੰਦਾ ਆਪਣੇ ਦਿਲ ਦਾ ਹਾਲ,
ਪਰ ਦਿਲ ਦੀ ਨਦਾਨੀ ਯਾਰੋ ਕੌਣ ਸੁਣਦਾ!!!🙏