ਫਕੀਰ ਬੁਲੇ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ।।,
ਐਨੀ ਗਰੀਬੀ ਚ ਭੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ।।
ਬੁਲੇ ਸ਼ਾਹ ਨੇ ਕਿਹਾ...
ਚੜਦੇ ਸੂਰਜ ਢਲਦੇ ਵੇਖੇ..
ਬੁਝਦੇ ਦੀਵੇ ਬਲਦੇ ਵੇਖੇ
ਹੀਰੇ ਦਾ ਕੋਈ ਮੁੱਲ ਨਾ ਜਾਣੇ..
ਖੋਟੇ ਸਿੱਕੇ ਚਲਦੇ ਵੇਖੇ।
ਜਿੰਨਾ ਦਾ ਨਾ ਜਗ ਤੇ ਕੋਈ..
ਉਹ ਵੀ ਪੁੱਤਰ ਪਲਦੇ ਵੇਖੇ।।
ਉਸਦੀ ਰਹਿਮਤ ਦੇ ਨਾਲ,
ਬੰਦੇ ਪਾਣੀ ਉੱਤੇ ਚਲਦੇ ਵੇਖੇ..।
ਲੋਕੀੰ ਕਹਿੰਦੇ ਦਾਲ ਨੀ ਗਲਦੀ..
ਮੈਂ ਤਾਂ ਪੱਥਰ ਗਲਦੇ ਵੇਖੇ।।।
ਜਿੰਨਾ ਨੇ ਕਦਰ ਨਾ ਕੀਤੀ ਰੱਬ ਦੀ,
ਹੱਥ ਖਾਲੀ ਉਹ ਮਲਦੇ ਵੇਖੇ।।
ਕਈ ਪੈੰਰਾਂ ਤੋਂ ਨੰਗੇ ਫਿਰਦੇ,
ਸਿਰ ਤੇ ਲੱਭਦੇ ਛਾਵਾਂ,
ਮੈਂਨੂੰ ਦਾਤਾ ਸਭ ਕੁਝ ਦਿੱਤਾ,
ਕਿਉਂ ਨਾ ਸ਼ੁਕਰ ਮਨਾਵਾਂ।।।।।।