ਸਾਵਣ
ਪਹਿਲਾਂ ਵਾਲਾ ਸਾਵਣ, ਹੁਣ ਆਉਂਦਾ ਕਿਉਂ ਨਹੀਂ,
ਪਿੱਪਲਾਂ ਉਤੇ ਪੀਂਘਾਂ, ਕੋਈ ਪਾਉਂਦਾ ਕਿਉਂ ਨਹੀਂ ।
ਧੀਆਂ ਦਾ ਤੇ ਤੀਆਂ ਦਾ, ਬੜਾ ਰਿਸ਼ਤਾ ਗੂੜਾ ਸੀ,
ਉਸ ਰਿਸ਼ਤੇ ਨੂੰ ਵਾਪਸ, ਕੋਈ ਲਿਆਉਂਦਾ ਕਿਉਂ ਨਹੀਂ ।
ਨਾ ਕਿੱਕਲੀ, ਨਾ ਗਿੱਧਾ, ਨਾ ਰੌਣਕ ਕੁੜੀਆਂ ਦੀ,
ਉੱਚੀ ਉੱਚੀ ਬੋਲੀਆਂ,ਕੋਈ ਪਾਉਂਦਾ ਕਿਉਂ ਨਹੀਂ ।
ਪੰਜਾਬੀ ਵੀ ਹੁਣ ਭਾਲਦੇ, ਬਾਜ਼ਾਰੀ ਖਾਣੇ,
ਕੋਈ ਘਰਾਂ ਚ ਖੀਰ ਪੂੜੇ, ਬਣਾਉਂਦਾ ਕਿਉਂ ਨਹੀਂ ।
ਹੁਣ ਨੂੰਹਾਂ ਪੇਕੇ ਜਾਂਦੀਆਂ ਨਾ ਸਾਉਣ ਮਹੀਨੇ,
ਕੋਈ ਰੀਤ ਰਿਵਾਜਾਂ ਨੂੰ, ਨਿਭਾਉਂਦਾ ਕਿਉਂ ਨਹੀਂ ।
ਸਭਿਆਚਾਰ ਆਪਣਾ, ਅਸੀਂ ਖਤਮ ਕਰ ਲਿਆ ਏ,
ਕੋਈ ਵਿਰਸੇ ਬਾਰੇ ਬੱਬੂ, ਆਵਾਜ਼ ਉਠਾਉਂਦਾ ਕਿਉਂ ਨਹੀਂ ।
ਪਹਿਲਾਂ ਵਾਲਾ ਸਾਵਣ, ਹੁਣ ਆਉਂਦਾ ਕਿਉਂ ਨਹੀਂ,
ਪਿੱਪਲਾਂ ਉਤੇ ਪੀਂਘਾਂ, ਕੋਈ ਪਾਉਂਦਾ ਕਿਉਂ ਨਹੀਂ ।
*************
ਸਤਨਾਮ ਸਿੰਘ "ਬੱਬੂ"
ਪੱਟੀ, ਤਰਨ ਤਾਰਨ ।
9779458793