ਹੁਣ ਕਾਹਦਾ ਹਿਰਖ਼ ਪਏ ਲਾਉਂਦੇ ਓ,
ਵਾਸਤੇ ਕਾਹਤੋਂ ਪਾਉਂਦੇ ਓ,
ਹੱਦਾਂ ਤੁਸੀਂ ਹੀ ਪਹਿਲਾਂ ਟੱਪੀਆਂ ਨੇਂ,
ਹੁਣ ਕਿਸਨੂੰ ਪਏ ਸੁਣਾਉਂਦੇ ਓ,
ਕੁਦਰਤ ਦੀ ਮਾਰ ਤਾਂ ਝਲਣੀ ਪਊ,
ਜੇਹਾ ਕਰਦੇ ਤੇਹਾ ਫ਼ਲ ਪਾਉਂਦੇ ਓ।
ਜਦ ਵੱਢਦੇ ਹੋ ਇਹਨਾਂ ਰੁੱਖਾਂ ਨੂੰ,
ਕਰਦੇ ਕਤਲ ਤੁਸੀਂ ਜਦ ਕੁੱਖਾਂ ਨੂੰ,
ਕੰਮ ਕਰਕੇ ਦਿਲ ਦਹਿਲਾਉਣ ਵਾਲੇ,
ਕਿੰਝ ਇਨਸਾਨ ਕਹਾਉਂਦੇ ਓ,
ਕੁਦਰਤ ਦੀ ਮਾਰ ਤਾਂ ਝੱਲਣੀ ਪਊ,
ਜੇਹਾ ਕਰਦੇ ਤੇਹਾ ਫ਼ਲ ਪਾਉਂਦੇ ਓ।
ਘੋਲ ਜ਼ਹਿਰ ਦਿੱਤਾ ਤੁਸੀਂ ਪਾਣੀਆਂ,
ਬਗਾਵਤਾਂ ਕੁਦਰਤ ਨਾਲ ਕੀਤੀਆਂ ਨਈ ਜਾਣੀਆਂ,
ਜਿਹੜੀਆਂ ਨਿਆਮਤਾਂ ਰੱਬ ਨੇ ਬਖਸ਼ੀਆਂ,
ਮੂਰਖਤਾ ਤੁਹਾਡੀ ਨੇਂ ਹੱਥੋਂ ਗਵਾਉਣੀਆਂ,
ਹੁਣ ਕਿਉੰ ਰੱਬ ਮੂਹਰੇ ਤਰਲੇ ਪਾਉਂਦੇ ਓ,
ਜੇਹਾ ਕਰਦੇ ਤੇਹਾ ਫ਼ਲ ਪਾਉਂਦੇ ਓ।
ਇਨਸਾਨੀ ਜਾਮੇ ਪਹਿਨ ਕੇ,
ਹੈਵਾਨੀ ਕੰਮ ਕਿਉੰ ਕਰਦੇ ਹੋ,
ਜ਼ਮੀਰਾਂ ਆਪਣੀਆਂ ਮਾਰ ਕੇ,
ਫ਼ੇਰ ਭੁੱਲਾਂ ਨੂੰ ਬਖਸ਼ਾਉਣ ਲਈ,
ਪਰਮਾਤਮਾ ਮੂਹਰੇ ਧਰਦੇ ਹੋ,
ਲੇਖਾ ਜੋਖਾ ਕੀਤੇ ਕਰਮਾਂ ਦਾ,
ਹੁਣ ਕਿਉੰ ਐਨਾ ਘਬਰਾਉਂਦੇ ਓ,
ਕੁਦਰਤ ਦੀ ਮਾਰ ਤਾਂ ਝੱਲਣੀ ਪਊ,
ਜੇਹਾ ਕਰਦੇ ਤੇਹਾ ਫ਼ਲ ਪਾਉਂਦੇ ਓ।
ਜੇਹਾ ਕਰਦੇ ਤੇਹਾ ਫ਼ਲ ਪਾਉਂਦੇ ਓ।
ਸਰਵਜੀਤ ਕੌਰ