?????????????????? ??????????????????

ਪਤਾ ਨਈਂ ਇਸ

ਪਤਾ ਨਈਂ ਇਸ ਜ਼ਿੰਦਗੀ ਵਿਚ ਕੀ ਕੀ ਝੱਲਣਾ ਪੈਣਾ ਏਂ
ਕੀ ਪਤਾ ਸਾਨੂੰ ਧੁੱਪਾਂ ਚ ਨਈਂ ਛਾਂਵਾਂ ਚ ਜਲਣਾ ਪੈਣਾ ਏਂ,
ਸੁੱਖਾਂ ਦਾ ਪਤਾ ਨਈਂ ਖਵਰੇ ਮੇਰੇ ਦੁੱਖ ਹੀ ਹਿੱਸੇ ਆਉਣੇ ਨੇ,
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਜਿੰਨੇ ਹਾਸੇ ਹੱਸੇ ਮੈਂ ਜ਼ਿੰਦਗੀ ਚ ਉਸ ਤੋਂ ਵੱਧ ਰੋਣੇ ਰੋਅਾ ਮੈਂ
ਐਨੇ ਤਾਂ ਮੈਂ ਸਾਹ ਵੀ ਨਾ ਲਏ ਜਿੰਨੇ ਦੁੱਖਾਂ ਨੂੰ ਸਿਰ ਢੋਆ ਮੈਂ,
ਅੱਖਾਂ ਵਿੱਚ ਨੇ ਜੋ ਹੰਝੂ ਪੀੜਾਂ ਦੇ ਇੱਕ ਇੱਕ ਕਰਕੇ ਚੋਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਅਹਿਸਾਨਾਂ ਦੇ ਬੋਝ ਥੱਲੇ ਦੀਨੋ ਦਿਨ ਦੱਬਦਾ ਜਾ ਰਿਹਾ ਹਾਂ
ਪਾਪਾਂ ਨੂੰ ਮੈਂ ਹਰ ਪਲ ਆਪਣੇ ਸਿਰ ਤੇ ਲੱਧਦਾ ਜਾ ਰਿਹਾ ਹਾਂ,
ਹਾਲੇ ਪਤਾ ਨਈਂ ਮੈਂ ਜ਼ਿੰਦਗੀ ਚ ਹੋਰ ਕਿੰਨੇ ਪਾਪ ਕਮਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਫਿਕਰ ਨਾ ਕਰ ਤੇਰੇ ਨਾਲ ਹੀ ਹਾਂ, ਜੋ ਕਦੇ ਮੈਨੂੰ ਕਹਿੰਦੇ ਸੀ
ਮੇਰੇ ਦੁੱਖ ਸੁੱਖ ਵਿੱਚ ਰਹਿਣ ਦਾ ਜੋ ਦਾਵਾ ਕਰਦੇ ਰਹਿੰਦੇ ਸੀ,
ਜੋ ਬਦਲ ਗਏ ਰੁੱਤਾਂ ਵਾਂਗ ਉਹ ਕੁਝ ਚੇਹਰੇ ਮੈਂ ਸਮਝਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਆਪਣੇ ਹੋਣ ਦਾ ਅਹਿਸਾਸ ਜੋ ਮੈਨੂੰ ਰੋਜ਼ ਹੀ ਦਵਾਉਂਦੇ ਆ
ਪੈਰ ਪੈਰ ਤੇ ਹੁਣ ਉਹ ਵੀ ਮੈਨੂੰ ਗੈਰਾਂ ਵਾਂਗੂ ਅਜ਼ਮਾਉਂਦੇ ਆ,
ਅਜੇ ਤਾਂ ਸ਼ੁਰੂਆਤ ਏ ਤੈਨੂੰ ਹੋਰ ਵੀ ਅਹਿਸਾਸ ਦਵਾਉਂਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਜਿਹੜੇ ਅੱਜ ਤੇਰੇ ਨਾਲ ਨੇ "ਅਜੇ ਸ਼ਾਇਰਾ" ਕੱਲ ਨਈਂ ਹੋਣਗੇ
ਜਿਨ੍ਹਾਂ ਪਿੱਛੇ ਤੁਰਿਆ ਫਿਰਦਾ ਏਂ ਉਹ ਤੇਰੇ ਪਿੱਛੇ ਨਈਂ ਆਉਣਗੇ,
ਇੱਕ ਦਿਨ ਵੇਖੀਂ ਉਨਾਂ ਨੇ ਧੋਖੇ ਦੇ ਇਲਜ਼ਾਮ ਤੇਰੇ ਤੇ ਹੀ ਲਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਹੱਥਾਂ ਤੇ ਜਿਸਦਾ ਨਾਂ ਲਿਖਿਆ ਏ ਉਹ ਵੀ ਨਈਂ ਨਸੀਬਾਂ ਵਿੱਚ
ਪੈਸਾ ਸਮਝਾਉਂਦਾ ਏ ਕੀ ਫਰਕ ਹੁੰਦਾ ਅਮੀਰਾਂ ਤੇ ਗਰੀਬਾਂ ਵਿੱਚ,
ਕਿੰਨੇ ਅਹਿਸਾਨ ਕੀਤੇ ਤੇਰੇ ਤੇ ਤੈਨੂੰ ਉਂਗਲਾਂ ਤੇ ਉਨ੍ਹੇ ਗਿਣਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਜੋ ਤੂੰ ਰਾਹ ਚੁਣ ਲਏ ਨੇ ਓਥੇ ਕੰਡਿਆਂ ਤੋਂ ਬਿਨਾ ਕੁਝ ਵੀ ਨਈਂ
ਜਿਸਨੂੰ ਜ਼ਿੰਦਗੀ ਕਹਿੰਦਾ ਏਂ ਸੁੱਕੇ ਡੰਡਿਆਂ ਤੋਂ ਬਿਨਾ ਕੁਝ ਵੀ ਨਈਂ,
ਸੂਲਾਂ ਬਣਕੇ ਹੀ ਉੱਗਣਗੇ ਜੋ ਬੀਜ ਤੈਂ ਫੁੱਲਾਂ ਦੇ ਲਗਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਜਿਨ੍ਹਾਂ ਨੂੰ ਤੂੰ ਸਹਾਰਾ ਸਮਝੀ ਬੈਠਾ ਏਂ ਉਹੀ ਤੈਨੂੰ ਲੈ ਡੁੱਬਣਗੇ
ਤੇਰੀ ਬਰਬਾਦੀ ਦਾ ਮੰਜ਼ਰ ਵੇਖ ਲੋਕਾਂ ਚ ਖੜ ਖੜ ਹੁੱਬਣਗੇ,
ਤੇਰੇ ਕੋਲ ਜੋ ਖੜੇ ਸੀ ਵੇਖੀਂ ਫੇਰ ਉਹ ਦੂਰ ਜਾ ਖਲਾੳੁਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

ਜ਼ਿੰਦਗੀ ਜ਼ਿੰਦਗੀ ਕਰਦਾ ਕਰਦਾ ਤੂੰ ਮੌਤ ਦੇ ਨੇੜੇ ਆ ਗਿਆਂ
ਭਟਕਦਾ ਭਟਕਦਾ ਸ਼ਾਇਰਾ ਤੂੰ ਸੱਜਣਾਂ ਦੇ ਵੇਹੜੇ ਆ ਗਿਆਂ,
ਬੈਠਕੇ ਜਿੱਥੇ ਤੇਰੀਆਂ ਸੱਧਰਾਂ ਨੇ ਤੇਰੀ ਅਰਥੀ ਤੇ ਵੈਣ ਪਾੳੁਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...

15 ਅਗਸਤ 2023
ਲਵ ਹਿੰਮਤਪੁਰਾ
142039