ਨਿੱਤ ਕਰਾਂ ਦੁਆਵਾਂ ਰੱਬ ਅੱਗੇ
ਕਾਸ਼ ਕਿਧਰੇ ਕੁਜ ਇੱਦਾਂ ਦਾ ਹੋ ਜਾਵੇ,,
ਮੇਰਾ ਮਨ ਫਿਰਦਾ ਏ ਭਟਕਿਆ ਜੋ
ਉਹ ਤੇਰੇ ਧੁਰ ਅੰਦਰ ਤੀਕਰ ਖੋ ਜਾਵੇ ,,
ਕਰਦਾ ਹਾਂ ਜਿੰਨਾ ਪਿਆਰ ਤੈਨੂੰ ਮੈਂ
ਓਨਾ ਹੀ ਤੈਨੂੰ ਵੀ ਹੋ ਜਾਵੇ ,,
ਸਵੇਰੇ ਉਠ ਕੇ ਨਿੱਤ ਜੋ ਤੱਕਦਾ ਹਾਂ ਮੈਂ
ਕਾਸ਼ ਜੇ ਉਹ ਸ਼ੀਸ਼ਾ ਤੇਰਾ ਮੂੰਹ ਹੋ ਜਾਵੇ ,,
ਸੇਖੋਂ ਰੱਬ ਦਾ ਕਰਜ਼ਦਾਰ ਹੋਏਗਾ
ਜੇ ਦੋ ਜਿਸਮਾਂ ਦੀ ਇਕ ਰੂਹ ਹੋ ਜਾਵੇ ।।
♥️♥️♥️