ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ
ਸੱਦੇ ਸਿਰਫ਼ ਨਵੇਂ ਨੇ ਕਾਗ ਪੁਰਾਣੇ ਨੇ ।
ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀਂ ਨਾ,
ਬੀਨਾਂ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ ।
ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ
ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ ।
ਕਿਉਂ ਨਾ ਰੌਲ਼ਾ ਪਾਵਾਂ ਕਿਸਰਾਂ ਚੁੱਪ ਰਹਾਂ
ਆਣ ਫ਼ੜੀ ਏ ਜਿੰਨ੍ਹਾਂ ਵਾਗ, ਪੁਰਾਣੇ ਨੇ ।
ਠਾਰਨ ਸਾਨੂੰ ਪਾਲ਼ੇ ਧੁੱਪਾਂ ਸਾੜਦੀਆਂ
ਇਹ ਤੇ ਬਾਬਾ ਸਾਡੇ ਭਾਗ ਪੁਰਾਣੇ ਨੇ ।
~ ਬਾਬਾ ਨਜਮੀ