shayari4u shayari4u

ਚਾਨਣ ਕੀ ਜਾਣੇ

ਚਾਨਣ ਕੀ ਜਾਣੇ ਬਵਾਲ ਮੇਰੇ ਦਿਲ ਦਾ।
ਕਾਲੀਆਂ ਰਾਤਾਂ ਨੂੰ ਪੁੱਛੀਂ ਹਾਲ ਮੇਰੇ ਦਿਲ ਦਾ।

ਮਿੱਟੀ ਵਿੱਚ ਰੁਲੇ ਲਵਾਰਿਸਾਂ ਵਾਂਗੂ ਹੰਝੂ
ਡਿੱਗ ਕੇ ਵੀ ਰੱਖਦੇ ਰਹੇ ਖ਼ਿਆਲ ਮੇਰੇ ਦਿਲ ਦਾ।

ਹਰ ਇੱਕ ਝੋਲ੍ਹਾ ਕੋਈ ਸੁਨੇਹਾ ਦੇ ਕੇ ਲੰਘਦਾ
ਵਾਵਾਂ ਦਾ ਖ਼ੋਰੇ ਕੀ ਰਿਸ਼ਤਾ ਨਾਲ ਮੇਰੇ ਦਿਲ ਦਾ।

ਜਿੰਨਾ ਦੂਰ ਜਾਵਾਂ ਓਨਾ ਨੇੜੇ ਹੋ -ਹੋ ਬਹਿੰਦੀਆਂ
ਯਾਦਾਂ ਦਾ ਝਰੋਖਾ ਬਣਦਾ ਕਾਲ ਮੇਰੇ ਦਿਲ ਦਾ।

ਦੁਨੀਆ ਦੇ ਮੇਲੇ 'ਚ ਬੇਗਾਨੇ ਸਭ ਲੱਗਦੇ
ਮੂੰਹ ਲਵਾਂ ਮੋੜ ਛੇੜੇ ਜੋ ਸੁਰ ਤਾਲ ਮੇਰੇ ਦਿਲ ਦਾ।

ਕਿਸਮਤ ਮਾੜੀ ਜਾਂ ਸੱਜਣ ਮਾੜੇ ਟੱਕਰੇ
ਜਵਾਬ ਬਾਝੋਂ ਮਰਿਆ ਸਵਾਲ ਮੇਰੇ ਦਿਲ ਦਾ।

ਚਾਨਣ ਕੀ ਜਾਣੇ ਬਵਾਲ ਮੇਰੇ ਦਿਲ ਦਾ
ਕਾਲੀਆਂ ਰਾਤਾਂ ਨੂੰ ਪੁੱਛੀਂ ਹਾਲ ਮੇਰੇ ਦਿਲ ਦਾ।
💓💓💓