ਕਿਸਮਤ ਵਿੱਚ ਰੋਣਾਂ ਏ ਦਰਦਾਂ ਚ ਜੀਣੇ ਆ ,
ਸਭ ਕੁਝ ਗਵਾ ਕੇ ਵੀ ਘੁੱਟ ਸਬਰਾਂ ਦੇ ਪੀਣੇ ਆ,
ਮੈਂ ਤਾਂ ਆਪਣੇ ਆਪ ਤੋਂ ਖੁਸ਼ ਨਹੀਂ ਖੁਸ਼ ਤੈਨੂੰ ਕਿਵੇਂ ਰੱਖੂਗਾਂ,
ਜ਼ਿੰਮੇਵਾਰੀਆਂ ਮੈਨੂੰ ਦੱਬ ਲਿਆ ਬੋਝ ਤੇਰਾ ਕਿਵੇਂ ਚੱਕੂਗਾਂ,
ਜੋ ਕਿਸੇ ਵੇਦ ਤੋਂ ਮਿੱਟਣੀਆਂ ਨਹੀਂ ਉਹ ਮੂਹਰੇ ਚੀਸਾਂ ਹੋਣਗੀਆਂ,
ਮੈਨੂੰ ਬਾਹਲ਼ਾ ਦਿਲ ਦੇ ਕਰੀਬ ਨਾ ਕਰ ਤਕਲੀਫਾਂ ਹੋਣਗੀਆਂ।