ਮੈ ਬੋਲੀ ਦੇਸ਼ ਪੰਜਾਬ ਦੀ,,
ਤੈਨੂੰ ਆਖਾ ਵੇ ਗੱਲ ਸੁਣ,
ਵੇ ਮੈ ਅੱਜ ਕੱਲ ਇਕੱਲੀ ਜਾਪ ਦੀ,,
ਮੇਰੀ ਜੜ ਨੂੰ ਲੱਗਿਆ ਘੁਣ !
ਵੇ ਮੇਰੇ ਸਾਰੇ ਪੁੱਤ ਕਪੂਤ ਹੋ ਗਏ, ਮੈ ਸੀ ਜਿਨ੍ਹਾਂ ਦੀ ਮਾਂ, ਧੀਆਂ ਮੇਰਿਆ ਮੇਰੇ ਤੋਂ ਹੋਇਆ ਵੱਖ,,
ਉਹ ਅੰਗਰੇਜ਼ੀ ਦੇ ਤਰਲੇ ਪਾਉਂਦੇ ਦੇਖ ਕੇ ਚੋਂਦੀ ਮੇਰੀ ਅੱਖ !
ਵੇ ਆਜਾ ਪੁੱਤ ਪ੍ਰਦੇਸ਼ਿਆਂ ਕੋਈ ਬਾਤ ਨਵੇਰੀ ਪਾ,
ਮੇਰੇ ਲਾਏ ਬੂਟੇ ਸੁੱਕੇ ਸੁੱਕੇ ਜਾਪਦੇ, ਤੂੰ ਆਕੇ ਪਾਣੀ ਪਿਆਰ ਦਾਂ ਕਿਆਰੀ ਪਾ,!
ਕਦੇ ਮੇਰਿਆ ਬਾਤਾਂ ਪਾਉਂਦੇ ਸੀ, ਮੇਰੇ ਕਰਕੇ ਬਣੇ ਮਹਾਨ,,
ਅੱਜ ਦੂਜੀ ਮਾਂ ਨੂੰ ਲੱਭ ਕੇ, ਤੁਸੀਂ ਕਰਦੇ ਬੜਾ ਗੁਮਾਨ, !
ਇੱਕ ਗੱਲ ਸੁਣ ਜਾ "ਪ੍ਰਦੇਸ਼ਿਆਂ" ਵੇ ਤੂੰ ਗੈਰਾਂ ਤੇ ਨਾ ਡੁੱਲ ਜਾਵੀ,
ਤੂੰ ਜੋ ਬੋਲੀ ਸਿੱਖਣਾ ਸਿੱਖ ਜਾਵੀ, ਪਰ ਮਾਂ ਆਪਣੀ ਨਾ ਭੁੱਲ ਜਾਵੀ !
✍️✍️ ਪ੍ਰਦੇਸ਼ੀ