??????? ??? ??????? ???

ਯਾਦਾਂ ਤੇਰਿਆ ਦਾਂ

ਯਾਦਾਂ ਤੇਰਿਆ ਦਾਂ ਬੂਹਾ ਅੱਜ ਖੋਲ ਰਿਹਾ ਸੀ,
ਉਜੜ ਗਿਆ ਉਹ ਘਰ ਜਿੱਥੇ ਤੈਨੂੰ ਟੋਲ ਰਿਹਾ ਸੀ,,,

ਸਾਰੇ ਕਹਿਦੇ ਬਹੁੱਤ ਦਿਨਾਂ ਤੋਂ ਪ੍ਰਦੇਸ਼ੀ ਚੁੱਪ ਚੁੱਪ ਸੀ,
ਅੱਜ ਓਹਨੂੰ ਸਾਮਣੇ ਤੱਕਿਆ ਤੇ ਕੁਜ਼ ਬੋਲ ਰਿਹਾ ਸੀ,,

ਓਹਦੀ ਕੀਤੀ ਹਰ ਗੱਲ ਸਾਡੇ ਲਈ ਗੱਲ ਹੁੰਦੀ ਸੀ,
ਬੱਸ ਚੇਤੇ ਕਰ ਕਰ ਗੱਲਾਂ, ਗੱਲ ਨੂੰ ਗੌਲ ਰਿਹਾ ਸੀ,,,

ਬਾਈ ਓਹਦੇ ਦਿੱਤੇ ਗ਼ਮ ਜੋ ਮੈ ਅੱਜ ਵੀ ਸਾਂਭ ਰੱਖੇ,
ਬੱਸ ਅੰਦਰੋ ਅੰਦਰੀ ਆਪਣਾ ਦੁੱਖ ਫਰੋਲ ਰਿਹਾ ਸੀ,,
ਬੱਸ ਯਾਦਾਂ ਤੇਰਿਆ ਦਾਂ ਬੂਹਾ ਅੱਜ ਮੈ ਖੋਲ ਰਿਹਾ ਸੀ,,,,,,,
✍️ ਪ੍ਰਦੇਸ਼ੀ