ਕੁਜ਼ ਸ਼ਿਕਵੇ - ਸਿਕਾਇਤਾਂ ਨਾਲ ਤੇਰੇ,
ਤੂੰ ਜੇਰਾ ਸੁਨਣ ਵਾਲ਼ਾ ਤਾ ਕਰ ਸੱਜਣਾ,,
ਅਸੀਂ ਅੱਡ ਝੋਲਿਆ ਤੈਨੂੰ ਮੰਗ ਲੈਣਾ,
ਦਿਨ ਮਿਲਣ ਵਾਲ਼ਾ ਤਾ ਧਰ ਸੱਜਣਾ,,
ਮੈ ਫੁੱਲ ਵਿਛਾਦੇਉ ਰਾਹਾਂ ਚ,
ਤੂੰ ਆਉਣ ਵਾਲ਼ਾ ਤਾ ਬਣ ਸੱਜਣਾ,,
ਬੱਸ ਤੈਨੂੰ ਚਾਹੁੰਦੇ, ਤੇਰੇ ਹੀ ਆ,
ਕੋਈ ਪਿਆਰ ਦੀ ਹਾਮੀ ਭਰ ਸੱਜਣਾ,,
ਅਸੀਂ ਡੂੰਗਾ ਡੂੰਗਾ ਤੇਰਾ ਨਾਅ ਲਿਖਿਆ ਏ,
ਚਲ ਤੂੰ ਮਹਿੰਦੀ ਨਾਲ ਹੀ ਖੁਣ ਸੱਜਣਾ,,
ਅਸੀਂ ਰੱਬ ਦੇ ਵਾਂਗੂ ਤੈਨੂੰ ਮੰਨਦੇ,
ਤੂੰ ਵੀ ਰੱਬ ਦਾ ਬਣ ਜਾ ਘਰ ਸੱਜਣਾ,,
ਚਲ ਗੱਲ-ਮੁੱਕਾ ਤੂੰ ਜਿੰਦਗੀ ਏ *ਪ੍ਰਦੇਸ਼ੀ* ਦੀ..
ਹੁਣ ਜਿੰਨੀ ਬਾਕੀ ਮੇਰੇ ਨਾਵੇ ਕਰ ਸੱਜਣਾ,,,
✍️ ਪ੍ਰਦੇਸ਼ੀ