(ਮਾਂ ਭੈਣ ਦੀਆਂ ਗਾਲਾ)
ਸਭ ਪੁਛਦੇ ਨੇ ਤੇਰੇ ਬਾਰੇ,
ਮੇਰੇ ਤੋਂ ਦੱਸ ਨਹੀ ਹੁੰਦਾ
ਸੱਚੀਂ ਯਾਰਾ ਥੱਕ ਗਈ ਹਾਂ,
ਹੁਣ ਨਹੀਂ ਝੂਠਾ ਹੱਸ ਹੁੰਦਾ,
ਘਰਦੇ ਵੀ ਸ਼ੱਕ ਕਰਦੇ ਨੇ,
ਕਹਿੰਦੇ ਚੁਪ ਚੁਪ ਹੀ ਕਿਉ ਰਹਿੰਦੀ ਤੂੰ
ਭੈਣ ਵੀ ਰਾਤੀਂ ਪੁਛਦੀ ਸੀ,
ਹਾਏ ਕਿਓਂ ਨਾਂ ਕੁਝ ਵੀ ਕਹਿੰਦੀ ਤੂੰ
ਤਾਰਿਆਂ ਦੇ ਨਾਲ ਗੱਲਾਂ ਕਰਣਾ,
daily ਦਾ ਕੰਮ ਹੋ ਗਿਆ ਏ
ਚੰਨ ਵੀ ਕਹਿੰਦਾ ਸੱਜਣ ਤੇਰਾ,
ਹੋਰ ਕਿਸੇ ਨਾਲ ਸੋ ਗਿਆ ਏ
ਸੌਣ ਤੋ ਸੱਚ ਮੈਨੂੰ ਯਾਦ ਆਇਆ,
ਨੀਂਦ ਕਿਦਾਂ ਹੁਣ ਆਉਂਦੀ ਹੋਊ
ਲਵ Birthday ਤੇ Ring ਦਿਤੀ ਸੀ,
ਕਦੇ ਮੇਰੀ ਯਾਦ ਦਵਾਉਂਦੀ ਹੋਊ
ਚੇਤੇ ਤੈਨੂੰ ਇਕ ਵਾਰੀ ਤੂੰ,
ਕਿੰਨਾਂ ਗੁੱਸੇ ਹੋ ਗਿਆ ਸੀ
ਮੈਨੂੰ ਗਾਲਾਂ ਕੱਢਦਾ ਕੱਢਦਾ,
ਗੋਦੀ ਦੇ ਵਿਚ ਸੋ ਗਿਆ ਸੀ
ਮੈਂ 2 ਘੰਟੇ ਫਿਰ ਸੁੱਤੇ ਪਏ ਦੇ,
ਹੱਥ ਫੇਰਿਆ ਵਾਲਾਂ ਵਿਚ
ਲੱਭਦੀ ਰਹੀ ਮੈਂ ਪਿਆਰ ਸੋਹਣੀਆ,
ਮਾਂਵਾਂ ਭੈਣਾਂ ਦੀਆਂ ਗਾਲਾਂ ਵਿਚ।
:: ਲਵ ਹਿੰਮਤਪੁਰਾ ᴅᴏᴄ⚚ᴏʀ