ਵਕਤ ਭਾਰਾਂ ਸੀ ਵਖਤ ਦੇ ਉੱਤੇ,
ਯਾਰ ਵਿਛੜੇ ਨੇ ਕਿਹੜੀ ਰੁੱਤੇ।।
ਉੱਚੀ ਵਾਜ ਨਾ ਕਿਵੇਂ ਬੁਲਾਈਏ,
ਸਾਡੇ ਸੱਜਣਾਂ ਦੇ ਰਾਹ ਟੇਡੇ ਮੇਡੇ।।
ਕਿਦੇ ਸਹਾਰੇ ਉੱਠੀਏ ਸੱਜਣਾਂ,
ਲਾ ਕੇ ਸੁੱਟ ਗੇ ਨੇ ਸਾਨੂੰ ਠੇਡੇ।।
ਕਬਰ ਦੇ 'ਤੇ ਨਾ ਆਕੇ ਆਖੀ,
ਉੱਠ ਸੱਜਣਾਂ ਕਿਹੜੇ ਵਖਤ ਦੇ ਸੁੱਤੇ।।
ਵਕਤ ਭਾਰਾਂ ਸੀ ਵਖਤ ਦੇ ਉੱਤੇ,
ਯਾਰ ਵਿਛੜੇ ਨੇ ਕਿਹੜੀ ਰੁੱਤੇ।।
ਪੀ੍ਤ ਸੰਧੂ✍️