ਬਿਆਨ ਨਹੀਂ ਹੋਣਾ ਕਿੰਨੀ ਓਹ ਪਿਆਰੀ ਆ
ਬੇਸ਼ੱਕ ਸਾਡੀ ਆਪਸ ਵਿੱਚ ਨਾ ਯਾਰੀ ਆ
ਕਾਲਾ ਤਿਲ ਜੋ ਓਹਦੀ ਖੱਬੀ ਗੱਲ੍ਹ ਉੱਤੇ
ਰੂਪ ਓਹਦੇ ਦੀ ਕਰਦਾ ਪਹਿਰੇਦਾਰੀ ਆ
ਹੱਸਦੀ-ਹੱਸਦੀ ਜਦੋਂ ਓਹ ਨੀਵੀਂ ਪਾ ਲੈਂਦੀ
ਫਿਰ ਦਿਲ ਮੇਰੇ ਤੇ ਕਰਦੀ ਮੁਖਤਿਆਰੀ ਆ
ਓਹਦੇ ਲਈ ਮੈ ਦਿਨ,ਮਹੀਨੇ,ਸਾਲ ਨਹੀਂ
ਗਾਲ ਸਕਦਾਂ ਵਾਂ ਉਮਰ ਸਾਰੀ ਦੀ ਸਾਰੀ ਆ
ਸਾਂਵਲੇ ਰੰਗ ਦੀ ਸਾਦਗੀ ਦੇ ਵਿਚ ਲਿਪਟੀ ਓ
ਹੁਸਨ ਵਾਲੀਆਂ ਉੱਤੇ ਪੈਇੰਦੀ ਭਾਰੀ ਆ
﹏✍ ਪਰਮ⁹⁴