ਮਰ ਤਾਂ ਜਾਂਦਾ ਸੱਜਣਾ ਓਹਦੇ ਜਾਣ ਪਿੱਛੋਂ
ਫੇਰ ਮਿਲਣ ਦੀ ਆਸ ਨੇ ਜ਼ਿੰਦਾ ਰੱਖਿਆ ਏ
ਲੋਕਾਂ ਲਈ ਓਹ ਪਿਆਰ ਦੇ ਨਗਮੇ ਗਾਵੇ
ਮੇਰੇ ਲਈ ਲਾ ਬੁੱਲ੍ਹਾਂ ਨੂੰ ਜਿੰਦਾ ਰੱਖਿਆ ਏ
ਬਾਹਰੋਂ ਦਿਸਦਾ ਖੁਸ਼ਕ ਤੇ ਮੈਂ ਖੜੂਸ ਜੇਹਾ
ਪਿਆਰ ਓਹਦੇ ਨੇ ਅੰਦਰ ਥਿੰਦਾ ਰੱਖਿਆ ਏ
"ਪਰਮ" ਨਾਮ ਤਾਂ ਦਿੱਤਾ ਇਕ ਮਰਜਾਣੀ ਨੇ
ਮਾਪਿਆਂ ਨੇ ਤਾਂ ਛੋਟਾ ਨਾਂ "ਭਿੰਦਾ" ਰੱਖਿਆ ਏ
﹏✍ ਪਰਮ⁹⁴