ਜਾਤਾਂ ਧਰਮਾਂ ਵਾਲਾ ਸੱਜਣਾ , ਮੇਰੇ ਅੰਦਰ ਕੀੜਾ ਹੈਨੀ
ਓਵੀ ਤਾਂ ਹੈ ਰੱਬ ਦਾ ਬੰਦਾ , ਜੀਹਦੇ ਤਨ ਤੇ ਲੀੜਾ ਹੈਨੀ
ਦਰ ਤੇ ਆਇਆ ਮੋੜਦਾਂ ਖਾਲੀ ,ਐਨਾ ਦਿਲ ਦਾ ਚੀੜਾ ਹੈਨੀ
ਹੈਸੀਅਤ ਤੱਕ ਕੇ ਯਾਰੀ ਲਾਵਾਂ , ਐਡਾ ਸੋਚ ਦਾ ਭੀੜਾ ਹੈਨੀ
ਐਸਾ ਕੋਈ ਨਹੀਂ ਬੰਦਾ ਜੱਗ ਤੇ , ਜੀਹਦੇ ਅੰਦਰ ਪੀੜਾ ਹੈਨੀ
"ਪਰਮ" ਤੇਰੀ ਰੂਹ ਦੇ ਕਾਜ ਲਈ , ਬਣਾਇਆ ਕੋਈ ਬੀੜਾ ਹੈਨੀ
﹏✍ ਪਰਮ⁹⁴