ਨਜ਼ਰ ਘਟ ਗਈ
ਬੱਗੇ ਆ ਗਏ
ਚਾਲ ਵੀ ਤੇਰੀ
ਬਦਲ ਗਈ ਏ
ਜੀਹਦੇ ਉੱਤੇ
ਮਾਣ ਬੜਾ ਸੀ
ਜਵਾਨੀ ਤੇਰੀ
ਗੁਜ਼ਰ ਗਈ ਏ
ਕਦੇ ਖ਼ੁਦ ਸਹਾਰਾ
ਬਣਦਾ ਸੀ
ਅੱਜ ਸਹਾਰਾ ਲੈ
ਤੁਰਦਾ ਸੋਟੀ ਦਾ
ਪਹਿਲਾਂ ਜੀਹਦੇ
ਅੱਗੇ ਪਿੱਛੇ ਫਿਰਦਾ
ਹੁਣ ਫ਼ਿਕਰ ਨਹੀਂ
ਕਰਦਾ ਵਹੁਟੀ ਦਾ
ਹੁਣ ਪਾਣੀ ਕੋਈ
ਪੁੱਛਦਾ ਨਹੀਂ ਤੈਨੂੰ
ਤੂੰ ਬੱਸ ਵਣਜਾਰਾ
ਬਣਗਿਆ ਰੋਟੀ ਦਾ
﹏✍ ਪਰਮ⁹⁴