????? ???? ???? ????? ???? ????

ਜੋ ਮੈਨੂੰ ਗ਼ਲਤੀ

ਜੋ ਮੈਨੂੰ ਗ਼ਲਤੀ ਵਾਂਗੂੰ ਭੁੱਲ ਗਏ ਨੇ
ਓਹਨਾ ਨੂੰ ਚੇਤੇ ਕਰਦਾ ਹਾਂ

ਜਦ ਯਾਦਾਂ ਆਉਣ ਘਟਾਵਾਂ ਬਣਕੇ
ਬੱਦਲ ਵਾਂਗੂੰ ਵਰਦਾ ਹਾਂ

ਮੂੰਹ ਤੇ ਹਾਸਾ ਰੱਖ ਕੇ ਅੰਦਰੋਂ
ਕਿੰਨੇ ਦੁੱਖ ਮੈ ਜਰਦਾ ਹਾਂ

ਪਿਆਰ ਓਹਦੇ ਲਈ ਮਰ ਵੀ ਸਕਦਾਂ
ਮਰਨ ਤੋਂ ਨਹੀਓਂ ਡਰਦਾ ਹਾਂ

ਓਹਦੇ ਇਸ਼ਕ ਦੇ ਤਾਪ ਦੇ ਵਿਚ ਮੈ
ਕਈ ਸਾਲਾਂ ਤੋਂ ਠਰਦਾ ਹਾਂ

"ਪਰਮ" ਮੁੱਹਬਤ  ਸੀ' ਨਹੀਂ ਹੁੰਦੀ
ਹਾਂ ਅੱਜ ਓਹਦੇ ਤੇ ਮਰਦਾ ਹਾਂ

      ﹏✍ ਪਰਮ⁹⁴