????? ???? ???? ????? ???? ????

ਮੇਰੇ ਹੱਥਾਂ ਦੀਆਂ

ਮੇਰੇ ਹੱਥਾਂ ਦੀਆਂ ਲਕੀਰਾਂ ਦੇ ਵਿਚ
ਪਿਆਰ ਦੇ ਨਾਂ ਦੀ ਲੀਕ ਨਹੀਂ

ਲਿਖਣ ਵਾਲਿਆ ਲੇਖ ਵੇ ਮੇਰੇ
ਇਹ ਗੱਲ ਮਾਸਾ ਵੀ ਠੀਕ ਨਹੀਂ

ਬਿਨਾ ਪਿਆਰ ਤੇ ਯਾਰ ਬਾਝੋਂ
ਜ਼ਿੰਦਗੀ ਰਹੀ ਏ ਬੀਤ ਨਹੀਂ

ਰੱਬਾ ਤੂੰਵੀਂ ਦੁਸ਼ਮਣ ਬਣਿਆ
ਕੋਈ ਤੈਥੋਂ ਵੱਧ ਨਜ਼ਦੀਕ ਨਹੀਂ

ਨੰਨ੍ਹੀ ਜ਼ਿੰਦ ਤੇ ਰਹਿਮ ਤਾਂ ਕਰਦਾ
ਕਿਉੰ ਲਿਖਿਆ ਕੋਈ ਮੀਤ ਨਹੀਂ

"ਪਰਮ" ਦੇ ਲੇਖੀਂ ਅੰਗਿਆਰ ਲਿਖੇ ਤੂੰ
ਕਿਉੰ ਲਿਖੀ ਹਵਾ ਕੋਈ ਸ਼ੀਤ ਨਹੀਂ

﹏✍ ਪਰਮ⁹⁴