????? ???? ???? ????? ???? ????

ਕੀਹਨੂੰ ਦਿਲ ਦੇ

ਕੀਹਨੂੰ ਦਿਲ ਦੇ ਦੁੱਖ ਮੈ ਦੱਸਾਂ

ਰੋਵਾਂ ਅੰਦਰ ਲੁੱਕ ਮੈਂ ਦੱਸਾਂ

ਪਿਆਰ ਦਾ ਇਕ ਵੀ ਟੁੱਕ ਨਾ ਚੱਖਿਆ

ਕਿੰਨੀ ਲੱਗੀ ਭੁੱਖ ਮੈ ਦੱਸਾਂ

ਲਗਦਾ ਅਸਾਂ ਨੇ ਭੁੱਖਿਆਂ ਮਰਨਾ

ਨਬਜ਼ ਵੀ ਚੱਲੀ ਰੁੱਕ ਮੈ ਦੱਸਾਂ

ਖਪਦਾ ਰਹਿੰਦਾ ਅੰਦਰ ਮੇਰਾ

ਝੂਠਾ ਹੱਸਦਾ ਮੁੱਖ ਮੈ ਦੱਸਾਂ

"ਪਰਮ" ਸਿਆਂ ਦੁੱਖਾਂ ਦਾ ਪੌਦਾ

ਬਣਦਾ ਜਾ ਰਿਹਾ ਰੁੱਖ ਮੈ ਦੱਸਾਂ

﹏✍ ਪਰਮ⁹⁴