ਟੁੱਟਿਆ ਫੁਟਿਆ ਲਿੱਖ ਕੇ ਯਾਰਾ
ਆਪਣਾ ਚਿੱਤ ਪ੍ਰਚਾ ਲੈਨੇ ਆਂ
ਜਿੱਦਣ ਦੁੱਖ ਕੁਝ ਜਿਆਦਾ ਹੋਵੇ
ਅੰਦਰ ਵੜ੍ਹਕੇ ਗਾ ਲੈਨੇ ਆਂ
ਅਪਨਾ ਦੁੱਖ ਫਰੋਲਣ ਦੇ ਲਈ
ਸ਼ੀਸ਼ੇ ਸਾਹਵੇਂ ਆ ਬੈਹਨੇ ਆਂ
ਜਦ ਸੁਪਨੇ ਵਿਚ ਤੂੰ ਮਿਲਣ ਨੂੰ ਆਵੇਂ
ਆਪਣਾ ਆਪ ਸਜਾ ਲੈਨੇ ਆਂ
ਜਦ ਪੁੱਛੇ "ਪਰਮ" ਦਾ ਹਾਲ ਕੋਈ
ਹਾਸੇ ਹੇਠ ਛੁਪਾ ਲੈਨੇ ਆ
﹏✍ ਪਰਮ⁹⁴