ਅੱਗੇ ਵਧਣਾ ਹੈ ਤਾਂ ਹਿੰਮਤ ਬਣਾਈ ਰੱਖ
ਐਥੇ ਕੋਈ ਨਹੀਂ ਦਿੰਦਾ ਕਿਸੇ ਨੂੰ ਰਾਹ ਯਾਰਾ
ਖ਼ੁਦ ਹੀ ਖ਼ੁਦ ਦਾ ਬੁੱਤ ਤਰਾਸ਼ਣਾ ਪੈਂਦਾ ਏ
ਮਿਹਨਤ ਵਾਲਾ ਆਪਣੇ ਆਪ ਨੂੰ ਪਾ ਚਾਰਾ
ਕੌਣ ਚਾਉਂਦਾ ਮੇਰੇ ਤੋਂ ਕੋਈ ਅੱਗੇ ਲੰਘ ਜੇ
ਤਰੱਕੀ ਸਕਿਆਂ ਤੱਕ ਵੀ ਹੁੰਦੀ ਨੀ ਗਵਾਰਾ
ਮੰਜ਼ਿਲ ਲਈ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ
ਆਪਣੇ ਅੰਦਰ ਬੀਜ ਲੈ ਸਬਰ ਦਾ ਕਿਆਰਾ
ਐਥੇ ਆਪਣੇ ਬਣਕੇ ਲੋਕੀਂ ਮਾਰਦੇ ਲੁੱਟਦੇ ਨੇ
ਗ਼ਲਤੀ ਨਾਲ ਵੀ ਸਮਝ ਲਈਂ ਨਾ ਤੂੰ ਸਹਾਰਾ
"ਪਰਮ" ਦੇ ਮੂੰਹੋਂ ਇਹ ਗੱਲਾਂ ਐਵੇਂ ਨਿਕਲੀਆਂ ਨਹੀਂ
ਜ਼ਿੰਦਗੀ ਵਿਚ ਝੱਲਿਆ ਨੁਕਸਾਨ ਕੋਈ ਹੈ ਭਾਰਾ
﹏✍ ਪਰਮ⁹⁴