ਇਸ਼ਕ ਦੇ ਟਾਂਗੇ ਦੀ ਸਵਾਰੀ
ਸੱਜਣਾ ਮੈਨੂੰ ਪੈ ਗਈ ਭਾਰੀ
ਦੋ ਘੜੀਆਂ ਦੇ ਸਫ਼ਰ ਨੇ ਯਾਰਾ
ਜ਼ਿੰਦਗ਼ੀ ਡੋਬੀ ਦੁੱਖਾਂ ਚ ਸਾਰੀ
ਇਹਦੀ ਕੋਈ ਦਵਾ ਨਾ ਦਾਰੂ
ਇਸ਼ਕ ਵੀ ਲਾ-ਇਲਾਜ ਬਿਮਾਰੀ
ਸੰਗ੍ਰਹਿਣੀ ਵਾਂਗੂੰ ਲਗ ਜਾਂਦਾ ਏ
ਮੁਕਾ ਕੇ ਛੱਡਦਾ ਜ਼ਿੰਦ ਵਿਚਾਰੀ
ਇਸ਼ਕ ਕਰਨਾ ਸਿੱਖੀਦਾ ਨਹੀਂ
ਹੋ ਜਾਂਦਾ ਏ ਆਪ ਮੁਹਾਰੀ
"ਪਰਮ" ਜੋ ਅੱਜ ਤਾਂ ਲਿਖਦਾ ਗਾਉਂਦਾ
ਚੜ੍ਹੀ ਹੈ ਇਹਨੂੰ ਇਸ਼ਕ ਖ਼ੁਮਾਰੀ
﹏✍ ਪਰਮ⁹⁴