ਗੱਲ ਕਿਸੇ ਦੀ ਸਹਾਰਦਾ ਨਾ ਕੋਈ
ਹਰ ਰਿਸ਼ਤਾ ਹੁਣ ਕੱਚ ਜਿਆ ਏ
ਹਾਰ ਸ਼ਿੰਗਾਰ ਜੇ ਕਰਕੇ ਪੂਰੇ
ਝੂਠ ਵੀ ਬਣਦਾ ਸੱਚ ਜਿਆ ਏ
ਜ਼ਹਿਰਾਂ ਵਿਚ ਮਿਲਾਵਟ ਹੋਈ
ਤਾਹੀਂ ਨਦੀਨ ਬੱਚ ਗਿਆ ਏ
ਮਾਂ ਬੋਲੀ ਨੂੰ ਭੁੱਲ ਜੇ ਜਿਹੜਾ
ਬੰਦਾ ਨਹੀਂ ਓਹ ਖੱਚ ਜਿਆ ਏ
"ਪਰਮ" ਅੱਗ ਦੀ ਲੋੜ ਨੀ ਪੈਂਦੀ
ਬੰਦਾ ਵੇਖ ਬੰਦੇ ਨੂੰ ਮੱਚ ਰਿਆ ਏ
﹏✍ ਪਰਮ⁹⁴