PB29_Deep PB29_Deep

ਵਫਾਦਾਰੀ ਭੁਲਾ ਕੇ

ਵਫਾਦਾਰੀ ਭੁਲਾ ਕੇ , ਸਰਦਾਰੀ ਭੁਲਾ ਕੇ, ਸਾਰੀ ਦੀ ਦੁਨੀਆਂ ਸਾਰੀ ਭੁਲਾ ਕੇ 

ਸ਼ਰਮ ਭੁਲਾ ਕੇ , ਕਰਮ ਭੁਲਾ ਕੇ ,ਆਪੋ ਆਪਣਾ ਧਰਮ ਭੁਲਾ ਕੇ 


ਇੱਜਤਾਂ ਰੁਲਦੀਆਂ ਤਮਾਸ਼ੇ ਦੁਨੀਆਂ ਦੇਖੇ 

ਮਾਂ ਭੈਣ ਦਾ ਖਿਆਲ ਨਹੀਂ ਮੁੰਡਾ ਤਾਂ ਨਿੱਤ ਅੱਖਾਂ ਸੇਕੇ 


ਧੀ ਧਿਆਣੀ ਡਰਦੀ ਨਹੀਂ ਹੁਣ ਪੱਗ ਬਾਪ ਦੀ ਮਿੱਟੀ ਰਲਾਏ 

ਅੱਧਾ ਸ਼ਰੀਰ ਨੰਗਾ ਲਈ ਫਿਰਦੀ ਨਿੱਤ ਨਵੇਂ ਫੈਸ਼ਨ ਜੇ ਲਾਏ 


ਵਾਹ ਤੇਰੀ ਲੀਲਾ ਬਾਬਾ ਕਿਆ ਰੰਗ ਦੁਨੀਆਂ ਦੇ ਦੇਖੇ ਨੇ 

ਮੈਂ ਤੇ ਮੇਰਾ ਰੱਬ ਹੀ ਜਾਣੇ ਕਿੰਨੇ ਹੀ ਸਿਵੇ ਸੇਕੇ ਨੇ 


ਘਰ ਘਰ ਚਿੱਟਾ ਧੰਦਾ ਏ ਹੁਣ ਬੰਦੇ ਨੂੰ ਮਾਰਦਾ ਬੰਦਾ ਏ ਹੁਣ 

ਕੁਝ ਤਾਂ ਸ਼ਰਮ ਕਰ ਲੋ ਯਾਰੋ ਕੰਮ ਬੜਾ ਹੀ ਗੰਦਾ ਏ ਹੁਣ 


ਕੀੜਾ ਬੜਾ ਮਹਾਨੀ ਦਾ ਬੇਅਦਬੀ ਗੁਰੂ ਦੀ ਬਾਣੀ ਦਾ 

ਹੱਕ ਸੱਚ ਨਾ ਮੰਗਣ ਲੱਗ ਜਾਣ ਔਨ ਲਾਈਨ ਕੁਝ ਵਪਾਰੀ ਬੈਠਾ ਤੇ

ਇੱਕ ਗਿਆ ਇੱਕ ਨਵਾਂ ਆਇਆ ਆਉਂਦੇ ਵਾਰੋ ਵਾਰੀ ਬੈਠਾ ਤੇ 

ਮਿਹਨਤ ਭੁੱਲ ਗੇ ਹੱਡ ਨੇ ਦੁਖਦੇ ਕਿਸਮਤ ਦੇ ਸਭ ਹਾਰੀ ਬੈਠਾ ਤੇ

ਦੇ ਕੇ ਮੋਬਾਈਲ ਨਾਂ ਦੀ ਬਿਮਾਰੀ ਘਰ ਘਰ ਇਹਨਾਂ ਜੁਆਰੀ ਬੈਠਾ ਤੇ ।