ਬਹੁਤ ਦਿਲ ਕਰਦਾ ਸੀ ਕਿ ਖੇਤੋਂ ਉੱਡਦੀ ਮਿੱਟੀ ਲਿਖਾਂ
ਸਾਡਾ ਪਿਆਰ ਬੜਾ ਏ ਦੋਨਾਂ ਦਾ ਕਹਾਣੀ ਇੱਕ ਚਿੱਟੀ ਲਿਖਾਂ
ਝੂਠ ਦੀ ਜਿੱਤ ਤੇ ਸੱਚ ਦੀ ਹਾਰ ਤੇ ਲਫ਼ਜ਼ ਜਵਾਬੀ ਸਿੱਟੀ ਲਿਖਾਂ
ਕਿ ਚੱਲੇ ਕਲ਼ਮ ਜਦੋਂ ਵੀ ਚੱਲੇ ਮੇਰੀ ਮੈਂ ਸਭ ਤੋਂ ਪਹਿਲਾਂ ਸਿੱਖੀ ਲਿਖਾਂ
ਧੋਖਿਆਂ ਨੂੰ ਬੇਨਕਾਬ ਕਰ ਮੈਂ ਸੱਚ ਰਾਹ ਤੇ ਤੁਰਨਾ ਏਂ
ਲੰਘ ਗਿਆ ਸਮਾਂ ਉਹ ਵੀ ਚੰਗਾ ਹਾਲੇ ਤਾਂ ਹੋਰ ਖੁਰਣਾ ਏ
ਜੋ ਫਿੱਕ ਪੈ ਗਏ ਆਪਣਿਆਂ ਚ ਕੀਹਦੀ ਕਾਰਸਤਾਨੀ ਆ
ਇੱਕ ਦੋ ਦੋ ਸਾਂਭੀ ਫਿਰਦੀ ਆ ਇੱਕ ਤਿੰਨਾਂ ਕੋਲ ਇੱਕ ਜਨਾਨੀ ਆ
ਕੁਝ ਤਾਂ ਸ਼ਰਮ ਕਰ ਲੋ ਯਰ ਗੁਰੂ ਅੱਗੇ ਲਾਵਾਂ ਲਈਆਂ ਨੇ
ਉਹ ਵੀ ਭੁੱਲ ਗੇ ਹੋਣੇ ਆ ਜੋ ਕੁਰਬਾਨੀਆਂ ਕੌਂਮ ਨੇ ਸਈਆਂ ਨੇ
ਘਰ ਨੀ ਵਸਦੇ ਘਰ ਨਹੀਂ ਰਹਿੰਦੇ ਜੋ ਬਸ ਪੇਕੇ ਰਹਿੰਦੀ ਆ
ਮਾਂ ਦੀ ਆਖੀ ਇੱਕ ਗੱਲ ਮੈਨੂੰ ਪਰ ਪਲ ਚੇਤੇ ਰਹਿੰਦੀ ਆ
ਸਿਆਸਤ ਬੜੀ ਕੁੱਤੀ ਪੁੱਤਰਾਂ ਇਹਨੇ ਸਦੀਆਂ ਢਾਈਆਂ ਨੇ ,
ਇੱਥੇ ਜੀਹਨੇ ਵੀ ਹਿੱਕਾਂ ਤਾਣੀਆਂ ਘਰ ਅਰਥੀਆਂ ਵੀ ਨਾ ਆਈਆਂ ਨੇ
ਚੁੱਲਿਆਂ ਚ ਅੱਗ ਨਹੀਂ ਰਹਿਣੀ ਤੇ ਘਰ ਭੰਨ ਜਾਣਗੇ
ਦਿਨ ਵੀ ਕਾਲੇ ਹੋ ਜਾਣੇ ਤੇ ਨਵਾਂ ਹੀ ਚਾੜ ਚੰਨ ਜਾਣਗੇ
ਮੌਤ ਤੇਰੀ ਦੀ ਖ਼ਬਰ ਨਹੀਂ ਉੱਡਣੀ ਬਿਖੇਰ ਤੇਰਾ ਕਣ ਕਣ ਜਾਣਗੇ
ਮਾਂ ਕਹਿੰਦੀ ਪੁੱਤ ਵਾਹਲਾ ਸੱਚ ਨੀਂ ਬੋਲਣਾ ਆਪਣੇ ਵੀ ਦੁਸ਼ਮਣ ਬਣ ਜਾਣਗੇ ।