ਜਿਹੜਾ ਗ਼ਲਤੀਆਂ ਤੋਂ ਜਾਣੂ ਕਰਵਾਏ
ਓਏ ਦੁਸ਼ਮਣ ਨਹੀਂ ਓ ਯਾਰ ਹੁੰਦਾ ਏ
ਕਈ "ਤੂੰ" ਸ਼ਬਦ ਨੂੰ ਮਾੜਾ ਸਮਝਣ
ਪਰ "ਤੂੰ" ਸ਼ਬਦ ਚ' ਵੀ ਸਤਿਕਾਰ ਹੁੰਦਾ ਏ
ਬੰਦਾ ਕ਼ਲਮ ਨਾਲ ਵੀ ਮਰ ਜਾਂਦਾ ਏ
ਕ਼ਲਮ ਵੀ ਇਕ ਹਥਿਆਰ ਹੁੰਦਾ ਏ
ਕੇਸਾਂ ਨਾਲ ਕੋਈ ਸਰਦਾਰ ਨਹੀਂ ਬਣਦਾ
ਸਰਦਾਰ ਅਸਲ ਚ' ਕਿਰਦਾਰ ਹੁੰਦਾ ਏ
ਜਿਹੜਾ ਖ਼ੁਦ ਨੂੰ ਵੱਡਾ ਸ਼ਿਕਾਰੀ ਸਮਝੇ
ਇਕ ਦਿਨ ਓਹ ਵੀ ਸ਼ਿਕਾਰ ਹੁੰਦਾ ਏ
ਸੱਚੀ ਗੱਲ "ਪਰਮ" ਦੀ ਪੱਲੇ ਬੰਨ ਲਵੋ
ਵੈਰੀ ਤੋਂ ਵੱਧ ਖ਼ਤਰਨਾਕ ਯਾਰ ਹੁੰਦਾ ਏ
﹏✍ ਪਰਮ⁹⁴