shayari4u shayari4u

ਚੱਲ ਅੱਜ ਮੈਂ

ਚੱਲ ਅੱਜ ਮੈਂ ਕੁਝ ਲਿਖਦੀ ਆ ਤੇਰੇ ਤੇ🤌🏼
ਅਤੇ ਕੁਝ ਤੂੰ ਲਿਖੀ ਮੇਰੇ ਤੇ,🍃
ਮੈਂ ਤੈਨੂੰ ਆਪਣਾ ਸੁਕੂਨ ਲਿਖਾਂ,
ਤੇ ਤੂੰ ਮੈਨੂੰ ਆਪਣਾ ਗਮ ਲਿਖੀ,🌼
ਮੈਂ ਤੈਨੂੰ ਆਪਣਾ ਹਮਦਰਦ ਲਿਖਾਂ,
ਤੇ ਤੂੰ ਮੈਨੂੰ ਆਪਣਾ ਦਰਦ ਲਿਖੀ,🍂
ਮੈਂ ਤੈਨੂੰ ਆਪਣਾ ਲਿਖਾਂ ਤੇ,
ਤੂੰ ਮੈਨੂੰ ਪਰਾਇਆ ਲਿਖੀ,🍁
ਮੈਂ ਤੈਨੂੰ ਚੰਦ ਲਿਖਾਂ,
ਤੇ ਤੂੰ ਮੈਨੂੰ ਦਾਗ਼ ਲਿਖੀ,🌿
ਮੈਂ ਤੈਨੂੰ ਹਕੀਕਤ ਲਿਖਾਂ,
ਤੇ ਤੂੰ ਮੈਨੂੰ ਖ਼ਵਾਬ ਲਿਖੀ,🌸
ਮੈਂ ਤੈਨੂੰ ਜਾਨ ਲਿਖਾਂ,
ਤੇ ਤੂੰ ਮੈਨੂੰ ਅਨਜਾਣ ਲਿਖੀ,☘️
ਚੱਲ ਅੱਜ ਮੈਂ ਕੁਝ ਲਿਖਾਂ ਤੇਰੇ ਤੇ,
ਕੁਝ ਮੇਰੇ ਤੇ ਤੂੰ ਲਿਖੀ😊❣️❣️