ਚੁੱਪ ਕਰਕੇ ਜੋ ਹਰ ਗੱਲ ਸਹਿ ਜੂ ਉਹ ਸਮੇਂ ਤਾਂ ਪਿੱਛੇ ਰਹਿ ਗੇ
ਪਿਆਰ ਵਿਆਰ ਨਾਲ ਚੱਲਣ ਵਾਲੇ ਸੁਪਨੇ ਸਾਲੇ ਵਿੱਚੇ ਰਹਿ ਗੇ
ਵਕਤ ਨੇ ਪੱਥਰ ਕਰ ਦਿੱਤਾ ਨਹੀਂ ਤਾਂ ਫੁੱਲਾਂ ਵਰਗੇ ਸੀ
ਝਾੜ ਕੇ ਸੁੱਟ ਗਏ ਗਰਦੇ ਵਾਂਗੂੰ ਅਸੀਂ ਜਿਹਨਾਂ ਲਈ ਖੜਗੇ ਸੀ
ਦੇਖੀਂ ਕਿਤੇ ਲੁੱਟ ਕੇ ਨਾ ਖਾ ਜਾਣਗੇ ਮਾਂ ਨੇ ਬੋਲ ਇਹ ਬੋਲੇ ਸੀ
ਦੁਨੀਆਂ ਬੜੀ ਹਿਸਾਬੀ ਪੁੱਤਰਾਂ ਅੱਖਾਂ ਤੋਂ ਨੀਰ ਜੇ ਡੋਲ੍ਹੇ ਸੀ
ਧੋਖੇ ਨਾਲ ਜੋ ਖਾਣ ਨੂੰ ਆਉਂਦੇ ਖਾ ਕੇ ਕਿਸੇ ਦਾ ਤਰਦੇ ਨਹੀਂ
ਗ਼ਲਤੀ ਹੋਈ ਤਾਂ ਸਜ਼ਾ ਕੱਟ ਲਈ ਪਾਉਣੇ ਝੂਠੇ ਪਰਦੇ ਨਹੀਂ
ਹੌਂਸਲਾ ਰੱਖ ਤੂੰ ਮਾਂ ਨੂੰ ਕਿਹਾ ਮੈਂ
ਪੁੱਤ ਤੇਰਾ ਝੱਲਿਆ ਵਰਗਾ ਨਹੀਂ
ਪਿੱਠ ਤੇ ਕੁਝ ਤੇ ਮੂੰਹ ਤੇ ਕੁਝ
ਉਹਨਾਂ ਦੱਲਿਆਂ ਵਰਗਾ ਨਹੀਂ
ਬੇਸ਼ੱਕ ਕੌੜੇ ਕਰੇਲੇ ਵਾਂਗੂੰ ਮਿੱਠੇ ਬਣ ਕੇ ਠੱਗਦੇ ਨਹੀਂ
ਅਹਿਸਾਨ ਕਰੇ ਦਾ ਮੁੱਲ ਵੀ ਤਾਰੂ ਮਤਲਬ ਲਈ ਗਲ਼ੇ ਲੱਗਦੇ ਨਹੀਂ
ਪੈਸੇ ਕਰਕੇ ਜੋੜੀ ਫਿਰਦਾ ਇੰਝ ਫਿਰਦਾ ਜਿਉਂ ਝਾਕੀ ਹੁੰਦੀ
ਖੜਨ ਵਾਲੇ ਤਾਂ ਇੱਕ ਦੋ ਹੁੰਦੇ ਭੱਜਣ ਵਾਲੀ ਲਗੌੜ ਬਾਕੀ ਹੁੰਦੀ
ਮੌਤ ਤੋਂ ਪਹਿਲਾਂ ਰੁਕਦੀ ਨਹੀਂ ਜਦੋਂ ਕਲ਼ਮ ਕਿਸੇ ਦੀ ਬਾਗ਼ੀ ਹੁੰਦੀ
ਪਹਿਲਾਂ ਜਿਹਾ ਰੁਤਬਾ ਨਹੀਂ ਰੱਖਦੀ ਇੱਜ਼ਤ ਜਦੋਂ ਵੀ ਦਾਗ਼ੀ ਹੁੰਦੀ
ਪਹਿਲਾਂ ਵਰਗੇ ਸਮਝਿਉ ਨਾ ਹੁਣ ਬੇਸਲਿਆਂ ਚ ਆਉਂਦੇ ਨਹੀਂ
ਖੂਨ ਦੀ ਹੋਲੀ ਖੇਡ ਰਹੇ ਆ ਇਸ਼ਨਾਨ ਗੰਗਾ ਦੇ ਨਾਉਂਦੇ ਨਹੀਂ
ਬਸ ਸਿਰ ਗੁਰੂ ਦੇ ਅੱਗੇ ਝੁਕਣਾ ਹਰ ਥਾਂ ਜਾ ਸਿਰ ਝੁਕਾਉਂਦੇ ਨਹੀਂ
ਸ਼ੁਕਰ ਉਹਦੇ ਰਹਿਣਾ ਸਿਖਿਆ ਬੇਸੁਕਰੇ ਸ਼ੁਕਰ ਮਨਾਉਂਦੇ ਨਹੀਂ
ਸ਼ੌਕ ਪਾਲ ਲਿਉ ਵਹਿਮ ਨਾ ਪਾਲਿਓ ਗੱਲਾਂ ਨਾਲ ਨਾ ਸਾਰੂਗਾ
ਗੰਦ ਜਾ ਪਾਉਂਦੀਆਂ ਜੋ ਇਹ ਚੂਹੀਆਂ ਖੁੱਡਾਂ ਵਿੱਚ ਵਾੜੂਗਾ
ਚੜੇ ਕੇ ਆਏ ਨੂੰ ਠੱਲ ਪਾਊਗਾ ਤੇ ਪਟੇ ਰੌਂਦ ਦੇ ਚਾੜੂਗਾ
ਮਰਨ ਤੋਂ ਪਹਿਲਾਂ ਮਾਰਨ ਆਇਆ ਚੋਂ ਕੁਝ ਕ ਬੰਦੇ ਮਾਰੂਗਾ ।