PB29_Deep PB29_Deep

ਆਏ ਦਿਨ ਕ਼ਤਲ

ਆਏ ਦਿਨ ਕ਼ਤਲ ਹੋ ਜਾਂਦਾ ਪੜਾ ਜਦ ਅਖ਼ਬਾਰਾਂ 

ਬਲਾਤਕਾਰ ਦੀ ਸੰਖਿਆ ਵਧੀ ਕੁਝ ਜ਼ਿੰਮੇਵਾਰ ਨੇ ਨਾਰਾਂ 

ਕੱਪੜਾ ਉਹੀ ਜੋ ਤਨ ਨੂੰ ਢੱਕਦਾ ਬਾਕੀ ਤਾਂ ਸਭ ਲੀਰਾਂ

ਭੈਣ ਨਾਲ ਹੀ ਲਾਵਾਂ ਲੈ ਕੇ ਬਾਹਰ ਨੂੰ ਚੜ ਗਿਆ ਵੀਰਾ

ਜੰਗ ਧਰਮ ਦੀ ਮੁੱਕੀ ਨਹੀਂ ਹਲੇ ਕੌਣ ਕਿਸੇ ਤੋਂ ਵੱਡਾ  

ਛਾਲਿਆਂ ਦੇ ਨਾਲ ਪੈਰ ਭਰ ਗਏ ਉੱਤੋਂ ਰਾਹਾਂ ਦੇ ਵਿੱਚ ਖੱਡਾ

ਨਜ਼ਰ ਮਾਂ ਦੀ ਘੱਟਦੀ ਜਾਂਦੀ ਮੁੰਡਾ ਲਾਵੇ ਅਰਮਾਨੀ ਗੁੱਚੀ 

ਪੱਗ ਬਾਪ ਦੀ ਪੈਰ ਚ ਰੋਲ ਕੇ ਧੀ ਬਣ ਗਈ ਸੱਚੀ ਸੁੱਚੀ 

ਲਾਵਾਂ ਗੁਰੂ ਦੀਆਂ ਝੂਠੀਆਂ ਕਰਕੇ ਬਾਹਰ ਨਜ਼ਰ ਜੀ ਜਾਵੇ 

ਘਰ ਵਾਲਾ ਘਰੋਂ ਨਿਕਲਿਆ ਹੀ ਸੀ ਕੁੜੀ ਦੂਜਾ ਯਾਰ ਬੁਲਾਵੇ 

ਜਵਾਕ ਤਾਂ ਦੋ ਦੋ ਜੰਮ ਕੇ ਬੈਠੀ ਨਾ ਹੋਈ ਅੱਗ ਜਿਸਮ ਦੀ ਠੰਡੀ 

ਇੱਕ ਆਵੇ ਇੱਕ ਵਾਪਿਸ ਜਾਵੇ ਜਿਸਮਫਰੋਸ਼ੀ ਦੀ ਲਾਈ ਮੰਡੀ 

ਯਾਰ ਯਾਰ ਨੂੰ ਮਾਰ ਕੇ ਜਾਵੇ ਦੌਰ ਕਲਯੁੱਗ ਦਾ ਬਾਹਲਾ 

ਆਸ਼ਰਮ ਦੇ ਵਿੱਚ ਮਾਪੇ ਛੱਡ ਤੇ ਲੱਗਿਆ ਘਰ ਨੂੰ ਤਾਲਾ 

ਪੈਸੇ ਨੇ ਦੇਖ ਖੇਡ ਚਲਾਈ ਸਭ ਪੈਰੀਂ ਨੇ ਧਰ ਲਏ 

ਰਿਸ਼ਤੇ ਨਾਤੇ ਤੋੜ ਕੇ ਤੁਰ ਗਏ ਆਪਣੇ ਵੱਲ ਹੀ ਕਰ ਲਏ 

ਬਿਨਾਂ ਗੱਲ ਤੋਂ ਆਪਣਿਆਂ ਤੋਂ ਆਪਣਾ ਹੀ ਕੋਈ ਝੁਰਦਾ ਜਾਂਦਾ 

ਬੋਲ ਸਕੇ ਨਾ ਬੋਲ ਕੋਈ ਤੇ ਅੰਦਰੋਂ ਅੰਦਰੀ ਖੁਰਦਾ ਜਾਂਦਾ

ਰੱਬ ਵੀ ਹੱਥ ਸਿਰ ਤੇ ਮਾਰੇ ਕੀ ਕੁਝ ਦੇਖ ਲੋ ਘੁਲਦਾ ਜਾਂਦਾ 

ਜਿਹੜੀ ਗੱਲ ਤੋਂ ਰੋਕਿਆ ਤੈਨੂੰ ਉਸੇ ਵਿੱਚ ਹੀ ਰੁਲਦਾ ਜਾਂਦਾ 

ਗ਼ਲਤੀ ਕਰ ਲਈ ਇੰਨਸਾਨ ਬਣਾ ਕੇ ਉਹ ਵੀ ਪਿੱਛੇ ਮੁੜਦਾ ਜਾਂਦਾ 

ਜੀਹਦੀ ਜਿੰਨੀ ਕ ਲਿਖੀ ਉਹ ਆਪਣੀ ਭੋਗ ਕੇ ਤੁਰਦਾ ਜਾਂਦਾ।