PB29_Deep PB29_Deep

ਉੱਠਾਂ ਸਵੇਰੇ ਧਰਤੀ

ਉੱਠਾਂ ਸਵੇਰੇ ਧਰਤੀ ਖਿਸਕੇ ਖ਼ਬਰ ਰੋਜ਼ ਇੱਕ ਪੜ ਕੇ 

ਲਾਸ਼ ਜੀ ਤੁਰਦੀ ਘਰ ਨੂੰ ਆਵੇ ਕਿਸੇ ਪਾਪੀ ਨਾਲ ਲੜ ਕੇ 

ਧਰਮ ਦੇ ਨਾ ਤੇ ਦੰਗੇ ਹੁੰਦੇ ਹੱਥ ਖੂਨ ਨਾਲ ਰੰਗੇ ਹੁੰਦੇ 

ਰੱਬ ਵੀ ਅੱਡੋ ਅੱਡ ਕਰ ਲਏ ਉਹੋ ਜਿਹੇ ਹੁਣ ਧੰਦੇ ਹੁੰਦੇ 

ਨਜ਼ਰ ਨਾਲ ਹੀ ਮਾਰ ਨੇ ਜਾਂਦੇ ਜੋ ਨੀਤ ਤੋਂ ਗੰਦੇ ਹੁੰਦੇ 

ਥਾਲੀ ਵਿੱਚ ਸੁਰਾਖ ਜੋ ਕਰ ਜੇ ਬੰਦਿਆਂ ਜਿਹੇ ਨਾ ਬੰਦੇ ਹੁੰਦੇ 

ਸੋਸ਼ਲ ਮੀਡੀਆ ਖੋਲ ਕੇ ਦੇਖਾਂ ਨਾਚ ਜੇ ਪਏ ਨੰਗੇ ਹੁੰਦੇ 

ਗੱਲਾਂ ਸਵਾਦ ਦੀਆਂ ਵਿੱਚ ਕੁਮੈਂਟਾਂ ਉਹੀ ਸਭ ਲਈ ਚੰਗੇ ਹੁੰਦੇ 

ਗਾਲ਼ ਦੇਣਾ ਤਾਂ ਰਿਵਾਜ ਹੀ ਬਣਿਆ ਬੋਲ ਇਹਤੋਂ ਵੀ ਮੰਦੇ ਹੁੰਦੇ 

ਮਹਾਨ ਰਿਹਾ ਨਾ ਭਾਰਤ ਮੇਰਾ ਸੱਚੇ ਸੂਲੀ ਟੰਗੇ ਹੁੰਦੇ 

ਕੰਨ ਤਾਂ ਕੰਧਾਂ ਦੇ ਹੁੰਦੇ ਸੁਣਿਆ ਪਰ ਸੁਣਿਆ ਨਹੀਂ ਕਿ ਕੰਧੇ ਹੁੰਦੇ 

ਆਪਣਾ ਬਣਾ ਕੇ ਮਾਰ ਜਾਵੇ ਜੋ ਬੰਦੇ ਨਹੀਂ ਉਹ ਰੰਦੇਂ ਹੁੰਦੇ 

ਜਾਤ ਪਾਤ ਹੋਇਆ ਪਹਿਲਾਂ ਤੋਂ ਜ਼ਿਆਦਾ ਪੁੱਠੇ ਹੀ ਸਭ ਪੰਗੇ ਹੁੰਦੇ 

ਸਰਕਾਰਾਂ ਦੀ ਸਾਰੀ ਅੱਗ ਹੈ ਲਾਈ ਦੇਖਦੇ ਨਹੀਂ ਜੋ ਅੰਧੇਂ ਹੁੰਦੇ 

ਅੰਨੇ ਹੋਏ ਜਿਸਮ ਦੀ ਭੁੱਖ ਚ ਖੋਰੇ ਕਿਹੜੇ ਰੰਗ ਵਿੱਚ ਰੰਗੇ ਹੁੰਦੇ 

ਕਿਸੇ ਲਈ ਮੁੱਦਾ ਵੱਡਾ ਨਹੀਂ ਕੋਈ ਜਦੋਂ ਤੱਕ ਅੱਗ ਲੱਗੇ ਨਾ 

ਨਰਸਰੀ ਦੀ ਬੱਚੀ ਨਾ ਛੱਡੀ ਤੇ ਨੀਰ ਵੀ ਅੱਖੋਂ ਵੱਗੇ ਨਾ 

ਰਾਵਣ ਨੇ ਤਾਂ ਹੱਥ ਨਾ ਲਾਇਆ ਤੇ ਕਲਯੁਗੀ ਕੋਈ ਛੱਡੇ ਨਾ 

ਇੱਜਤਾਂ ਲੀਰੋ ਲੀਰ ਹੋਈ ਜਾਣ ਤੇ ਰੱਬ ਵੀ ਆਵੇ ਅੱਗੇ ਨਾ 

ਮੱਥੇ ਨੂੰ ਹੱਥ ਮਾਰ ਕੇ ਦੇਖ ਲੈ ਅੰਦਰ ਵੜਿਆ ਸ਼ੈਤਾਨ ਹੈ ਫਿਰਦਾ 

ਪੈਸਾ ਹੀ ਮੁੱਖ ਮੰਨ ਕੇ ਬਹਿ ਗੇ ਇੰਨਸਾਨ ਇੰਨਸਾਨ ਤੋਂ ਪ੍ਰੇਸ਼ਾਨ ਹੈ ਫਿਰਦਾ

ਜਿਹਨਾਂ ਪਿੱਛੇ ਲੱਗੇ ਫਿਰਦੇ ਉਹੀ ਹੋਇਆ ਹੈਵਾਨ ਹੈ ਫਿਰਦਾ 

ਜੀਹਨੂੰ ਵੋਟਾਂ ਦੇ ਦੇ ਚੁਣਿਆ ਸੀ ਉਹੀ ਕਰਦਾ ਘਾਣ ਹੈ ਫਿਰਦਾ 

ਜਿੱਥੇ ਜਾਵੇ ਉਹਦੇ ਵੱਲ ਦਾ ਫੋਕਾ ਫਿਰੇ ਇਵੇਂ ਮਾਣ ਜਾ ਕਰਦਾ 

ਸਮਝ ਸਕਦੇ ਤਾਂ ਸਮਝ ਜੋ ਚਾਲਾਂ ਹੋਈ ਦੇਰ ਤੇ ਕੀਹਨੂੰ ਧਿਆਉਗੇ 

ਮੈਂ ਸਿੱਖ ਕੱਟੜ ਮੈਂ ਹਿੰਦੂ ਕੱਟੜ ਮੈਂ ਵੀ ਨਾਲ ਨਾ ਲੈ ਕੇ ਜਾਉਗੇ 

ਆਪਸੀ ਰੰਜਿਸ਼ ਲੈ ਕੇ ਬਹਿ ਗਈ ਹੁਣ ਲੀਹਾਂ ਕਿਵੇਂ ਬਚਾਉਗੇ 

ਪਿੰਡੋਂ ਪਿੰਡ ਤਾਂ ਆਣ ਵੜੇ ਨੇ ਹੁਣ ਵੀਹਾਂ ਕਿਵੇਂ ਬਚਾਉਗੇ 

ਜੋ ਅੰਦਰੋਂ ਅੰਦਰੀ ਖਾਈ ਨੇ ਜਾਂਦੀਆਂ ਉਹ ਨੀਹਾਂ ਕਿਵੇਂ ਬਚਾਉਗੇ 

ਗੁਰਦੁਆਰੇ ਮੰਦਿਰ ਮਸਜਿਦਾਂ ਤਾਂ ਬਚਾ ਲੋ ਗੇ ਪਰ ਧੀਆਂ ਕਿਵੇਂ ਬਚਾਉਗੇ।