PB29_Deep PB29_Deep

ਸਿੱਖ ਵੀ ਚੰਗਾ

ਸਿੱਖ ਵੀ ਚੰਗਾ ਹਿੰਦੂ ਵੀ ਚੰਗਾ 

ਮੁਸਲਮਾਨ ਵੀ ਚੰਗਾ ਤੇ ਈਸਾਈ ਵੀ ਚੰਗਾ 

ਮੈਂ ਸਭ ਦੇ ਖੂਨ ਦਾ ਰੰਗ ਤਾਂ ਲਾਲ ਹੀ ਦੇਖਿਆ 

ਕਿਤੇ ਰੱਬ ਵੀ ਝੂਠਾ ਹੋ ਜਾਂਦਾ 

ਕਿਤੇ ਕਸਾਈ ਵੀ ਚੰਗਾ 

ਗੱਲ ਬਹੁਤੀ ਦੂਰ ਦੀ ਕਰਦਾ ਨਹੀਂ 

ਬਹਿ ਕੇ ਜੀਹਦੇ ਨਾਲ ਰੋਟੀ ਖਾ ਲਈ 

ਉਹ ਭਾਈ ਵੀ ਚੰਗਾ 

ਸਮਾਂ ਸਮੇਂ ਦੇ ਵੱਸ ਚ ਨਹੀਂ 

ਜੋ ਪਾਪ ਵੀ ਕਰ ਬੈਠਿਆ ਹੈ 

ਉਹ ਬਹੁਤ ਥਾਈਂ ਵੀ ਚੰਗਾ 

ਚੰਗੇ ਤੋਂ ਵੀ ਗਲਤੀ ਹੁੰਦੀ 

ਆਈ ਤੇ ਮੌਤ ਨਾ ਟਲਦੀ ਹੁੰਦੀ

ਜਿੱਥੇ ਨਬੇੜੇ ਹੁੰਦੇ ਕਰਮਾਂ ਦੇ 

ਉੱਥੇ ਕਿਸੇ ਨਾ ਚੱਲਦੀ ਹੁੰਦੀ 

ਬੋਲਣ ਲੱਗੇ ਸੋਚ ਕੇ ਬੋਲੋ 

ਤੇ ਬੋਲਣ ਤੋਂ ਪਹਿਲਾਂ ਵਿਚਾਰੋਂ 

ਇੰਨਸਾਨੀਅਤ ਦੀ ਵੰਡੀਆਂ ਪਾ ਕੇ 

ਡੁਲੀ ਫਿਰਦੀ ਪਰੀ ਤੇ ਪਾਰੋਂ 

ਸ਼ੁਕਰ ਕਰ ਜੋ ਕੋਲ ਤੇਰੇ ਤੇ ਉਸੇ ਨਾਲ ਡੰਗ ਸਾਰੋ

ਜਿੱਤਣਾ ਹਰ ਵਾਰ ਜਰੂਰੀ ਨਹੀਂ ਕਦੇ ਕਦੇ ਤਾਂ ਹਾਰੋ

ਦਿਲ ਤਾਂ ਬਹੁਤਾ Matter ਨਹੀਂ ਕਰਦਾ ਮੈਲ ਤਾਂ ਕਹਿੰਦੇ ਤਨਾਂ ਚ ਹੁੰਦੀ ਆ

ਚੰਗਿਆਈ ਦੀ ਜੋ ਖ਼ੁਸ਼ਬੂ ਖਿਲਾਰਣ ਇਹ ਰੀਤ ਨਾ ਸਾਰੇ ਵਣਾਂ ਚ ਹੁੰਦੀ ਆ

ਮਾਰਿਆ ਵੀ ਨਹੀਂ ਮਰਦੀ ਸੋਚ ਜੋ ਕਣਾਂ ਚ ਹੁੰਦੀ ਆ

ਖੋਟ ਕਿਸੇ ਦੇ ਧਰਮਾਂ ਚ ਨਹੀਂ ਬਾਈ ਮਨਾਂ ਚ ਹੁੰਦੀ ਆ ।