PB29_Deep PB29_Deep

ਹਾਲਾਤ ਦੇਖ ਕੇ

ਹਾਲਾਤ ਦੇਖ ਕੇ ਹੈਰਾਨ ਰਹਿ ਗਿਆ ਕੀ ਤੋਂ ਦੇਖ ਲੋ ਕੀ ਹੋ ਗਿਆ 

ਬਾਬਾ ਵੀ ਹੱਥ ਮੱਥੇ ਮਾਰੇ ਪਿਆਲਾ ਜ਼ਹਿਰ ਦਾ ਪੀ ਹੋ ਗਿਆ 

ਚੂਰ ਜੇ ਕਰਤੇ ਰਿਸ਼ਤੇ ਨਾਤੇ ਹੱਥ ਰੱਬ ਵੀ ਖੜੇ ਕਰ ਗਿਆ 

ਵਾਲ਼ੀ ਵਾਰਿਸ ਕੋਈ ਨਾ ਲੱਭੇ ਜਿਉਂਦੇ ਜੀਅ ਜੋ ਮਰ ਗਿਆ 

ਪੁੰਨ ਤਾਂ ਕਰਨਾ ਬਿਲਕੁਲ ਭੁੱਲੇ ਪਰ ਘੜਾ ਪਾਪ ਦਾ ਭਰ ਲਿਆ 

ਘਰਵਾਲਾ ਮਰੇ ਨੂੰ ਹਫ਼ਤਾ ਹੋਇਆ ਕੁੜੀ ਨੇ ਦੂਜਾ ਯਾਰ ਕਰ ਲਿਆ 

ਟੀਕੇ ਲਾ ਕੇ ਨਾੜਾਂ ਮਾਰੀਆਂ ਨਾਮਰਦ ਜਾ ਬਣਦਾ ਜਾਂਦਾ ਏ

ਕਿਸਮਤ ਨੂੰ ਏ ਕੋਸੀ ਜਾਂਦਾ ਬੇਦਰਦ ਜਾ ਬਣਦਾ ਜਾਂਦਾ ਏ 

ਰਹਿ ਗੇ ਜਿਹੜੇ ਨਸ਼ੇ ਤੋਂ ਪਾਸੇ ਨਾ ਕਸਰ ਉਹਨਾਂ ਵੀ ਛੱਡੀ ਏ

ਚਾਚੀ ਦੇ ਨਾਲ ਰਸੋਈ ਚ ਵੜਿਆ ਚੁਕਾਈ ਬੈਠਾ ਅੱਡੀ ਏ

ਦੋ ਦੋ ਜਵਾਕ ਜੰਮ ਕੇ ਬੈਠੀ ਨਾ ਅੱਗ ਜਿਸਮ ਦੀ ਮੁੱਕੀ ਏ

ਭੂਆ ਦੀ ਕੁੜੀ ਵੀ ਸੋਹਣੀ ਲੱਗੇ ਮੁੱਠੀ ਚ ਫਿਰਦਾ ਥੁੱਕੀ ਏ 

ਜ਼ਮੀਰ ਤਾਂ ਮਾਰ ਕੇ ਬੈਠ ਗਏ ਰਹਿੰਦਾ ਡਰ ਵੀ ਮਾਰੀ ਬੈਠੇ ਨੇ 

ਸਵਾਦ ਦੀ ਗੱਲ ਜੇ ਬਹਿਜਾ ਕੋਲੇ ਅਸੂਲ ਹੀ ਧਾਰੀ ਬੈਠੇ ਨੇ 

ਕਿੱਥੇ ਦਿਉਗੇ ਦੇਣੇ ਦੱਸ ਦੋ ਗਲਤੀਆਂ ਜੋ ਤੁਸੀਂ ਕਰਦੇ ਹੋ 

ਇੰਨਸਾਨ ਦੀ ਗੱਲ ਤਾਂ ਦੂਰ ਦੀ ਰਹਿ ਗਈ ਰੱਬ ਤੋਂ ਵੀ ਨਾ ਡਰਦੇ ਹੋ

ਹਲਕੇ ਫ਼ਿਰਦੇ ਮੁੰਡੇ ਕੁੜੀਆਂ ਇਹਦੇ ਬਿਨਾਂ ਜਿਵੇਂ ਕੁਝ ਹੋਰ ਨਹੀਂ ਹੁੰਦਾ 

ਖ਼ਾਲੀ ਭਾਂਡੇ ਤਾਂ ਪਹਿਲਾਂ ਖੜਕਦੇ ਸੀ ਹੁਣ ਤਾਂ ਕਹਿੰਦੇ ਸ਼ੋਰ ਨਹੀਂ ਹੁੰਦਾ 

ਕਲਯੁੱਗ ਤਾਂ ਬੈਠਾ ਸਿਖਰਾਂ ਉੱਤੇ ਪਰ ਸਮਾਂ ਸਮੇਂ ਤੋਂ ਤੋਰ ਨਹੀਂ ਹੁੰਦਾ 

ਮੌਕੇ ਤੇ ਫੜਿਆ ਚੋਰ ਕਹਾਵੇ ਨਾ ਫੜਿਆ ਜਾਵੇ ਤਾਂ ਚੋਰ ਨਹੀਂ ਹੁੰਦਾ 

ਸਵਾਦ ਲੈਣ ਦਾ ਚਸਕਾ ਪਿਆ ਉਸੇ ਚ ਹੀ ਰੁਲ਼ਦੇ ਜਾਣੇ ਆ

ਥੋੜੇ ਸਮੇਂ ਚ ਦੇਖ ਲੋ ਯਾਰੋਂ ਬਹੁਤ ਜ਼ਿਆਦਾ ਖੁੱਲਦੇ ਜਾਣੇ ਆ

ਇੱਜ਼ਤ ਦੀ ਰਾਖੀ ਕਰਨ ਵਾਲੇ ਦੀ ਇੱਜ਼ਤ ਤੇ ਡੁਲਦੇ ਜਾਣੇ ਆ 

ਜ਼ਮੀਰ ਵੇਚ ਕੇ ਵਿਕਾਊ ਹੋ ਗੇ ਪੈਸੇ ਨਾਲ ਤੁਲਦੇ ਜਾਣੇ ਆ

ਰੱਬ ਅੱਲਾ ਰਾਮ ਯਿਸੂ ਤੇ ਰਹਿੰਦੇ ਫ਼ਰਿਸ਼ਤੇ ਭੁੱਲਦੇ ਜਾਣੇ ਆ 

ਕੀਹਦਾ ਕੌਣ ਕੀ ਹੈ ਲੱਗਦਾ ਹੁਣ ਰਿਸ਼ਤੇ ਭੁੱਲਦੇ ਜਾਣੇ ਆ ?